ਅੰਗਹੀਣਾਂ ਨੂੰ ਸਰਕਾਰ ਵੱਧ ਤੋਂ ਵੱਧ ਬੇਰੁਜ਼ਗਾਰੀ ਭੱਤਾ ਦੇਵੇ : ਜੋਗਿੰਦਰ ਸਿੰਘ

ਬੁਢਲਾਡਾ, 9 ਜੂਨ (ਅਮਨ ਮਹਿਤਾ)-ਅੰਗਹੀਣ ਲੋਕ ਕੁਦਰਤ ਦੀ ਮਾਰ ਹੇਠ ਆਉਣ ਤੋਂ ਬਾਅਦ ਅੱਜ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਜਿਨ੍ਹਾਂ ਲਈ ਆਪਣਾ ਗੁਜਾਰਾ ਕਰਨਾ ਵੀ ਬਹੁਤ ਔਖਾ ਹੋਇਆ ਪਿਆ ਹੈ। ਇਨ੍ਹਾ ਸ਼ਬਦ ਅੰਗਹੀਣ ਯੂਨੀਅਨ ਦੇ ਜ਼ੋਗਿੰਦਰ ਸਿੰਘ ਲਾਲੀ ਨੇ ਕਹੇ। ਉਹਨਾਂ ਕਿਹਾ ਕਿ ਅੱਜ ਦੇ ਮਹਿਗਾਈ ਦੇ ਯੁੱਗ ਵਿੱਚ ਅੰਗਹੀਣਾ ਲਈ ਆਪਣਾ ਗੁਜਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ ਅਤੇ ਸਰਕਾਰ ਅੰਗਹੀਣਾ ਨੁੰ ਸਿਰਫ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਹੀ ਦੇ ਰਹੀ ਹੈ। ਉਹਨਾ ਦੱਸਿਆ ਕਿ ਇਹ ਪੈਨਸ਼ਨ ਕਈ ਵਾਰ ਤਾਂ ਲੇਟ ਆਉਦੀ ਹੈ ਤੇ ਕਈ ਵਾਰ ਤਾਂ ਆਉਦੀ ਹੀ ਨਹੀਂ। ਉਹਨਾਂ ਕਿਹਾ ਕਿ ਜੇਕਰ ਕੋਈ ਅੰਗਹੀਣ ਆਪਣੇ ਪੱਧਰ ਤੇ ਪੜ੍ਹ ਲਿਖ ਜਾਂਦਾ ਹੈ ਤਾਂ ਉਹਨੂੰ ਨੌਕਰੀ ਵੀ ਨਹੀਂ ਮਿਲਦੀ। ਇਸ ਮੌਕੇ ਲਾਲੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 10ਵੀਂ ਪਾਸ ਅੰਗਹੀਣ ਨੂੰ 3 ਹਜ਼ਾਰ, 12ਵੀਂ ਪਾਸ ਨੂੰ 4 ਹਜ਼ਾਰ ਅਤੇ ਗਰੇਜ਼ੂਏਸ਼ਨ ਅੰਗਹੀਣ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਜਿਸ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਚੰਗੀ ਤਰ੍ਹਾਂ ਕਰ ਸਕਣ।

Send this to a friend