ਮਨਮੀਤ ਕਮਰਾ ਨੇ 10ਵੀਂ ’ਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ

image ਰਾਮਪੁਰਾ ਫੂਲ, 9 ਜੂਨ (ਮਨਪ੍ਰੀਤ ਸਿੰਘ ਗਿੱਲ)-ਜਿਲਾ ਬਠਿੰਡਾ ਦੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ ਦੀ ਪੁੱਤਰੀ ਮਨਮੀਤ ਕਮਰਾ ਨੇ ਦਸਵੀਂ ਜਮਾਤ ਦੇ ਸੀ.ਬੀ.ਐਸ.ਈ ਬੋਰਡ ਦੀ ਪ੍ਰੀਖਿਆ ਵਿਚਲੇ ਐਲਾਣੇ ਨਤੀਜੇ ਵਿਚੋ 100 ਫੀਸਦੀ ਅੰਕ ਪ੍ਰਾਪਤ ਕਰਕੇ ਪਰਿਵਾਰ ਦਾ ਨਾਅ ਰੋਸ਼ਨ ਕੀਤਾ ਹੈ। ਵਿਦਿਆਰਥਣ ਮਨਮੀਤ ਕੌਰ ਕਮਰਾ ਦੂਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹੈ। ਧੀ ਦੀ ਪ੍ਰਾਪਤੀ ਉਪਰ ਐਕਸੀਅਨ ਇੰਦਰਜੀਤ ਸਿੰਘ ਨੇ ਅਪਣੀ ਧਰਮਪਤਨੀ ਰਾਜਵੀਰ ਕੌਰ ਅਤੇ ਪਰਿਵਾਰ ਨਾਲ ਮਿਲ ਕੇ ਉਸਦਾ ਮੂੰਹ ਮਿੱਠਾ ਕਰਵਾਇਆ। ਉਧਰ ਵਿਦਿਆਰਥਣ ਮਨਮੀਤ ਕਮਰਾ ਵਲੋ ਅੱਗੇ ਨਾਨ ਮੈਡੀਕਲ ਦੀ ਪੜਾਈ ਵਿਚ ਰੁਚੀ ਵਿਖਾਉਦਿਆਂ ਆਪਣੇ ਭਵਿੱਖ ਨੂੰ ਬੁਲੰਦੀਆਂ ’ਤੇ ਪੁੰਹਚਾਉਣ ਲਈ ਮਿਹਨਤ ਜਾਰੀ ਹੈ। ਕਮਰਾ ਪਰਿਵਾਰ ਨੂੰ ਉਨਾਂ ਦੇ ਸੁਨੇਹੀਆ ਵੱਲੋ ਵਧਾਈਆ ਦਿੱਤੀਆ ਗਈਆ। ਮਨਮੀਤ ਕਮਰਾ ਦੀ ਦਾਦੀ ਮਾਂ ਹਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੋਤਰੀ ਤੋਂ ਵੱਡੀਆਂ ਆਸਾ ਹਨ ।

Send this to a friend