ਚੀਮਾਂ ਮੰਡੀ, 9 ਜੂਨ (ਜਰਨੈਲ ਸਿੰਘ ਚੌਹਾਨ)-ਅਜ ਬਲਵਿੰਦਰ ਸਿੰਘ ਔਲਖ ਨੇ ਸੰਗਰੂਰ ਵਿਖੇ ਜਿਲਾ ਸ਼ਿਖਿਆ ਅਫਸਰ( ਐਲੀਮੈਟਰੀ )ਦਾ ਅਹੁਦਾ ਸੰਭਾਲ ਲਿਆ।
ਉਹ ਪਟਿਆਲਾ ਤੋਂ ਬਦਲ ਕੇ ਆਏ ਹਨ। ਹਰਜੀਤ ਕੁਮਾਰ ਲੌਗੋਵਾਲ ਨੇ ਵੀ ਉਪ ਜਿਲਾ ਸਿਖਿਆ ਅਫਸਰ ਵਜੋਂ ਅਜ ਸੰਗਰੂਰ ਵਿਖੇ ਅਹੁਦਾ ਸੰਭਾਲ ਲਿਆ ।ਸ.ਲੌਗੋਂਵਾਲ ਨੇ ਧਨੌਲਾ ਵਿਖੇ ਸਰਕਾਰੀ ਸਕੂਲ (ਲੜਕੇ) ਪਿੰ੍ਰਸੀਪਲ ਤੋਂ ਪਦ ਉਨਤ ਹੋ ਕੇ ਇਹ ਅਹੁਦਾ ਸੰਭਾਲਿਆ ਹੈ। ਇਸ ਮੌਕੇ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ਼ ਸ਼ੇਰੋਂ ਦੇ ਪਿੰ੍ਰਸੀਪਲ ਡਾ.ਓਮ ਪ੍ਰਕਾਸ ਸੇਤੀਆ, ਜਰਨੈਲ ਸਿੰਘ ਇੰਗਲਿਸ ਲੈਕਚਰਾਰ, ਸੁਖਚੈਨ ਸਿੰਘ,ਤਰਸੇਮ ਚੰਦ,ਯਾਦਵਿੰਦਰ ਸਿੰਘ ਅਤੇ ਉਤਮ ਸਿੰਘ ਨੇ ਉਹਨਾਂ ਦੇ ਦਫਤਰ ਵਿਖੇ ਪਹੁੰਚ ਕੇ ਵਧਾਈਆਂ ਦਿਤੀਆਂ।