ਮਾਨਸਾ, 3 ਅਕਤੂਬਰ (ਜਸਪਾਲ ਹੀਰੇਵਾਲਾ)-ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਗਰੀਬ ਲੋਕਾਂ ਦੀ ਸਰਕਾਰ ਹੈ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਪ੍ਰੇਮ ਮਿੱਤਲ ਨੇ ਵਾਰਡ ਨੰਬਰ 3 ‘ਚ ਗੁਰੂ ਰਾਮਦਾਸ ਧਰਮਸ਼ਾਲਾ ਚ ਵਿਕਾਸ ਕਾਰਜ ਸੁਰੂ ਦੌਰਾਨ ਕਹੇ। ਇਸ ਮੌਕੇ ਤੇ ਬੋਲਦਿਆ ਵਿਧਾਇਕ ਮਿੱਤਲ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਬਠਿੰਡਾ ਨੇ ਵਾਰਡ ਨੰਬਰ 3 ਦੀ ਧਰਮਸ਼ਾਲਾ ਨੂੰ ਇਕ ਲੱਖ ਦੀ ਗ੍ਰਾਂਟ ਦਿੱਤੀ ਸੀ ਜੋ ਹੁਣ ਵਿਕਾਸ ਕਾਰਜਾਂ ਤੇ ਲੱਗੀ ਜਾ ਰਹੀ ਹੈ।ਇਸ ਗ੍ਰਾਂਟ ਨਾਲ ਬਾਥਰੂਮ, ਪੱਲਸ ਬਣਾਈ ਜਾ ਰਹੀ ਹੈ। ਇਸ ਮੌਕੇ ਤੇ ਮੁਹੱਲਾ ਨਿਵਾਸੀ ਤੇ ਕਮੇਟੀ ਮੈਬਰਾਂ ਨੇ ਇਕ ਵਾਟਰ ਕੱਲਰ ਤੇ ਹੋਰ ਗ੍ਰਾਂਟ ਦੀ ਮੰਗ ਕੀਤੀ। ਵਿਧਾਇਕ ਪ੍ਰੇਮ ਮਿੱਤਲ ਨੇ ਮੁਹੱਲਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਾਟਰ ਕੱਲਰ ਤੇ ਹੋਰ ਗ੍ਰਾਂਟ ਵੀ ਦਿੱਤੀਆ ਜਾਣਗੀਆ। ਇਸ ਮੌਕੇ ਤੇ ਸੁਨੀਲ ਕੁਮਾਰ ,ਅੰਗਰੇਜ ਮਿੱਤਲ, ਪਵਨ ਕੋਟਲੀ ਆਦਿ ਹਾਜਰ ਸਨ।