ਰਾਮਾਂ ਮੰਡੀ, 9 ਜੂਨ (ਰਜਿੰਦਰ ਕੁਮਾਰ)-ਸਥਾਨਕ ਗੈਸ ਏਜੰਸੀ ਕਾਂਸਲ ਗੈਸ ਸਰਵਿਸ ਰਾਮਾਂ ਵਲੋ ਵਿਸਵ ਵਾਤਾਵਰਣ ਦਿਵਸ ਮਨਾਇਆ ਗਿਆ ਵਾਤਾਵਰਣ ਨੂੰ ਪ੍ਰਦੂਸਣ ਰਹਿਤ ਰੱਖਣ ਲਈ ਅਤੇ ਸਾਫ ਸੁਥਰਾ ਰੱਖਣ ਦੇ ਉਦੇਸ ਲਈ ਇਸ ਵਿਸਵ ਵਾਤਾਵਰਣ ਦਿਹਾੜੇ ਤੇ ਕਾਂਸਲ ਗੈਸ ਸਰਵਿਸ ਦੇ ਮਾਲਕ ਰਜਿੰਦਰ ਕਾਂਸਲ ਨੇ ਆਪਣੇ ਸਟਾਫ ਨਾਲ ਮਿਲ ਕੇ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਰਜਿੰਦਰ ਕਾਂਸਲ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਪ੍ਰਦੂਸਣ ਤੋ ਰਹਿਤ ਰੱਖਣ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹੈ ਤਾ ਜੋ ਸਾਫ ਤੇ ਸੁੱਧ ਵਾਤਾਵਰਣ ਮਿਲ ਸਕੇ ਇਸ ਮੋਕੇ ਕਾਂਸਲ ਗੈਸ ਸਰਵਿਸ ਦੇ ਮਾਲਿਕ ਰਜਿੰਦਰ ਕਾਂਸਲ ,ਮੈਨੇਜਰ ਰਾਜੇਸ ਕੁਮਾਰ,ਲਕਸਮੀ ਨਾਰਾਇਣ, ਤੀਰਥ ਮਲਕਾਨਾ, ਗਗਨ ਮਲਕਾਨਾ, ਪਾਲੀ, ਸੁਰਿੰਦਰ ਸਿੰਘ, ਸਤਪਾਲ, ਗੁਰਦੇਵ ਸਿੰਘ, ਟੇਕ ਚੰਦ, ਆਦਿ ਹਾਜਰ ਸਨ।