ਸ੍ਰੀ ਅਨੰਦਪੁਰ ਸਾਹਿਬ, 9 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 4 ਵਿਚ ਮੁਹੱਲਾ ਧਰੇਲਪੁਰਾ ਤੋਂ ਮੁਹੱਲਾ ਅਟਾਰੀਵਾਲਾ ਨੂੰ ਜਾਂਦੀ ਚਿਰਾਂ ਤੋਂ ਟੁੱਟੀ ਸੜਕ ਨੂੰ ਨਵਿਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸਦਾ ਅੱਜ ਵਾਰਡ ਨੰਬਰ 4 ਦੇ ਐਮ ਸੀ ਜਤਿੰਦਰ ਕੌਰ ਰਤਨ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ ਐਮ ਸੀ ਜਤਿੰਦਰ ਕੌਰਵ ਰਤਨ ਨੇ ਦੱਸਿੱਆ ਕਿ ਇਹ ਸੜਕ ਕਾਫੀ ਸਮੇਂ ਤੋਂ ਬੁਰੀ ਤਰਾਂ ਟੁੱਟੀ ਹੋਈ ਸੀ ਜਿੱਥੇ ਬਜ਼ੁਰਗਾਂ ਨੂੰ ਚੱਲਣ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਚਿਰਾਂ ਤੋਂ ਲਟਕਦੀ ਮੁਹੱਲਾ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਸੜਕ ਨਵੀਂ ਬਣਾਈ ਜਾ ਰਹੀ ਹੈ। ਇਸ ਮੌਕੇ ਮੁਹੱਲਾ ਵਾਸੀਆਂ ਵਲੋਂ ਐਮ ਸੀ ਜਤਿੰਦਰ ਕੌਰ ਰਤਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਡ:ਰਵਿੰਦਰ ਸਿੰਘ ਰਤਨ, ਪ੍ਰੇਮ ਸਿੰਘ ਠੇਕੇਦਾਰ, ਮੁਹੱਲਾ ਵਾਸੀ ਸਤਿੰਦਰ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਲਾਲ ਸਿੰਘ, ਇੰਦਰਮੋਹਨ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਟਿੱਕੂ, ਰਣਜੀਤ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ, ਇੰਦਰਪਾਲ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।