ਐਮ.ਜੀ.ਐਨ. ਅਦਰਸ਼ ਨਗਰ ਰੇਨਬੋ ਵੱਲੋਂ 6 ਰੋਜ਼ਾ ‘ਸਮਰ ਕਲੱਬ 2017’

image ਜਲੰਧਰ, 9 ਜੂਨ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਅਦਰਸ਼ ਵਗਰ ਰੇਨਬੋ ਵੱਲੋਂ 6 ਰੋਜ਼ਾ ‘ਸਮਰ ਕਲੱਬ 2017’ ਦਾ ਆਯੋਜਨ ਕੀਤਾ ਗਿਆ ਹੈ, ਜਿਸ ਲਿੱਚ ਮਨੋਰੰਜਨ ਦੇ ਨਾਲ ਇਹ ਕੈਂਪ ਬਹੁਤ ਹੀ ਸਿੱਖਿਆਦਾਇਕ ਸਿੱਧ ਹੋ ਰਿਹਾ ਹੈ। ਬੱਚੇ ਗਲੱਵਜ਼, ਮੈਗਨੀਫਾਈਨ ਗਲਾਸ, ਕੈਂਪਸ ਦੇ ਨਾਲ ਨੇਚਰ ਹੰਚ ਲਈ ਨਿਕਲੇ ਅਤੇ ਬਹੁਤ ਹੀ ਰੌਚਕ ਤੱਥ ਇਕੱਤਰ ਕੀਤੇ। ਕੀੜੀਆਂ ਦੇ ਘਰ, ਤਿਤਲੀਆਂ, ਅਲੱਗ-ਅਲੱਗ ਤਰ੍ਹਾਂ ਦੇ ਪੱਤੇ, ਪੰਛੀਆਂ ਦੇ ਆਲ੍ਹਣੇ ਤੇ ਉਨਾਂ ਦੀਆਂ ਅਵਾਜ਼ਾਂ ਦਾ ਆਨੰਦ ਮਾਣਿਆ ਫਿਰ ਇਕੱਤਰ ਕੀਤੇ ਹੋਏ ਸੁੱਕੇ ਪੱਤਿਆਂ ਤੋਂ ਆਪਣੀ ਨੋਟ ਬੁੱਕ ਦਾ ਕਵਰ ਪੰਨਾਂ ਤਿਆਰ ਕੀਤਾ। ਇਸਦੇ ਨਾਲ ਹੀ ਪੌਦਿਆਂ ਤੋਂ ਮਿਲਣ ਵਾਲੇ ਮਸਾਲਿਆਂ ਨਾਲ ਸਜਾਵਟ ਕੀਤੀ। ਵਿਸ਼ਵ ਵਾਤਾਵਰਣ ਦਿਵਸ ਨਾਲ ਰ-ਬ-ਰੂ ਕਰਵਾਇਆ ਗਿਆ। ‘ਇੱਕ ਮਨੁੱਖ ਇਕ ਰੁੱਖ’ ਨੂੰ ਠੀਕ ਸਿੱਧ ਕਰਦੇ ਹੋਏ ਨੰਨ੍ਹ-ਮੁੰਨ੍ਹੇ ਬੱਚਿਆਂ ਨੇ ਵਰਤੋਂ ਕੀਤੀਆਂ ਹੋਈਆਂ ਬੋਤਲਾਂ ਨੂੰ ਸਜ਼ਾ ਕੇ ਪੌਜੇ ਲਗਾਏ।
ਗਰਮੀਂ ਤੋਂ ਰਾਹਤ ਪਾਉਣ ਲਈ ਠੰਡਾ-ਮਿੱਠਾ ਗੰਨ੍ਹੇ ਦਾ ਰਸ ਪਿਲਾਇਆ ਗਿਆ।

Send this to a friend