Skip to content
Independent perspectives. Global stories.
BREAKING

ਸਾਂਈ ਮੀਆਂ ਮੀਰ ਫਾਉਂਡੇਸ਼ਨ ਵੱਲੋਂ ਵਿਸ਼ਵ ਪੰਜਾਬੀ ਕਾਨਫ਼ਰੰਸ ਟੋਰਾਂਟੋ ’ਚ ਹਿੱਸਾ ਲੈਣ ਜਾਵੇਗਾ 9 ਮੈਂਬਰੀ ਵਫ਼ਦ

Share this story

ਅੰਮ੍ਰਿਤਸਰ, 9 ਜੂਨ (ਪੰਜਾਬ ਟਾਇਮਜ਼ ਬਿਊਰੋ)-ਟਰਾਂਟੋ ਕੈਨੇਡਾ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ੍ਰੰਸ ਵਿੱਚ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸਨ ਵੱਲੋਂ ਨੌ ਮੈਂਬਰੀ ਵਫਦ ਸਮੂਲੀਅਤ ਕਰੇਗਾ। ਇਹ ਕਾਨਫ੍ਰੰਸ 23 ਤੋਂ 25 ਜੂਨ ਨੂੰ ਟਰਾਂਟੋ ਵਿਖੇ ਹੋ ਰਹੀ ਹੈ।ਫਾਉਂਡੇਸਨ ਦੇ ਮੀਡੀਆ ਸਲਾਹਕਾਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਉਂਡੇਸਨ ਵੱਲੋਂ ਤਿੰਨ ਮੈਂਬਰ ਪਾਕਿਸਤਾਨ ਤੋਂ ਅਤੇ ਛੇ ਮੈਂਬਰ ਪੰਜਾਬ ਤੋਂ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਉਂਡੇਸਨ ਦੇ ਪ੍ਰਧਾਨ ਸ. ਹਰਭਜਨ ਸਿੰਘ ਬਰਾੜ ਤੋਂ ਇਲਾਵਾ ਹੋਰ ਵਿਦਵਾਨ ਜਿਨ੍ਹਾਂ ਵਿਚ ਡਾ. ਜਸਬੀਰ ਕੌਰ ਪਟਿਆਲਾ, ਸ. ਦੇਵਿੰਦਰ ਸਿੰਘ ਦਿਆਲਪੁਰੀ ਲੁਧਿਆਣਾ, ਡਾ. ਨਵਜੋਤ ਕੌਰ ਕਸੇਲ, ਡਾ. ਪਰਮਿੰਦਰ ਕੌਰ ਅਤੇ ਡਾ. ਬਰਨੀਤ ਕੌਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਤੋਂ ਜਨਾਬ ਅਜੀਜ ਉਲਾ ਨਾਜ, ਬੇਗਮ ਰਖਨੰਦਾ ਨਵੀਜ ਅਤੇ ਨੀਰਮਾ ਦੁਰਾਨੀ ਸ਼ਾਮਲ ਹੋਣਗੇ

WRITTEN BY