ਬਰੇਟਾ, 9 ਜੂਨ (ਸੁਖਜਿੰਦਰ ਸੰਘਰੇੜੀ)-ਇੱਥੇ ਪਿਛਲੇ ਕਈ ਦਿਨਾਂ ਤੋਂ ਚੋਰੀ ਹੋ ਰਹੇ ਮੋਟਰ ਸਾਇਕਲਾਂ ਦੀ ਚੋਰੀ ਕਰਨ ਵਾਲੇ ਚੋਰਾਂ ਸਬੰਧੀ ਪੁਲੀਸ ਵੱਲੋਂ ਕੀਤੀ ਕਾਰਵਾਈ ਕਾਰਨ ਤਿੰਨ ਚੌਰੀ ਦੇ ਮੋਟਰ ਸਾਇਕਲਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ।ਥਾਣਾ ਮੁਖੀ ਸ੍ਰ:ਜਸਵੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਾਦਰਪੁਰ-ਕਿਸ਼ਨਗੜ੍ਹ ਡਰੇਨ ਤੇ ਲਾਏ ਗਏ ਪੁਲੀਸ ਨਾਕੇ ਜਿਸ ਵਿੱਚ ਸਹਾਇਕ ਸਬ ਇੰਸਪੈਕਟਰ ਤੇਜਾ ਸਿੰਘ ਅਤੇ ਮੁਲਾਜਮ ਸੰਦੀਪ ਸਿੰਘ, ਜਗਸੀਰ ਸਿੰਘ ਆਦਿ ਸਮੇਤ ਆਪਣੀ ਪੁਲੀਸ ਪਾਰਟੀ ਸਹਿਤ ਤਾਇਨਾਤ ਸਨ। ਇਸ ਦੋਰਾਨ ਇੱਕ ਮੋਟਰ ਸਾਇਕਲ ਨੰ ਪੀ.ਬੀ 44-ਬੀ 9656 ਤੇ ਦੋ ਨੋਜਵਾਨ ਕਿਸ਼ਨਗੜ੍ਹ ਵੱਲੋਂ ਆਏ ਜਿਨਾਂ ਨੂੰ ਰੋਕਣ ਤੇ ਉਹਨਾਂ ਆਪਣੇ ਨਾਮ ਜਗਰਾਜ ਸਿੰਘ ਅਤੇ ਸੰਦੀਪ ਸਿੰਘ ਤੇ ਪਿੰਡ ਬਹਾਦਰਪੁਰ ਦੱਸਿਆ ਅਤੇ ਪੁੱਛ ਗਿਛ ਦੌਰਾਨ ਇਹ ਮੋਟਰ ਸਾਈਕਲ ਚੋਰੀ ਦਾ ਹੋਣ ਦਾ ਪਤਾ ਲੱਗਣ ਤੇ ਹੋਰ ਪੁੱਛ ਗਿਛ ਦੌਰਾਨ ਇੱਕ ਹੋਰ ਮੋਟਰ ਸਾਈਕਲ ਇਹਨਾਂ ਦੀ ਨਿਸ਼ਾਨ ਦੇਹੀ ਤੇ ਜਗਰਾਜ ਸਿੰਘ ਦੇ ਘਰੋਂ ਅਤੇ ਦੂਜਾ ਇੱਕ ਹੋਰ ਮੋਟਰ ਸਾਈਕਲ ਸੰਦੀਪ ਸਿੰਘ ਦੇ ਘਰੋਂ ਬਰਾਮਦ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।ਉਹਨਾਂ ਦੱਸਿਆ ਕਿ ਅੱਗੇ ਹੋਰ ਪੁੱਛ ਗਿਛ ਜਾਰੀ ਹੈ ਜਿਸ ਦੌਰਾਨ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾਂ ਹੈ।