ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਗਤੀਵਿਧੀਆਂ ਕੀਤੀਆਂ ਤੇਜ਼

ਮਲੋਟ ਹਲਕੇ ਦੇ ਸੰਭਾਵੀ ਅਹੁਦੇਦਾਰਾਂ ਦੀ ਨਵੀਂ ਸੂਚੀ ਸ. ਰਣੀਕੇ ਨੂੰ ਸੌਂਪੀ

image ਮਲੋਟ, 9 ਜੂਨ (ਜਗਦੀਪ ਧਵਨ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਰਹੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸ: ਮਨਤਾਰ ਸਿੰਘ ਬਰਾੜ ਨੇ ਅੱਜ ਮਲੋਟ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ: ਦਿਆਲ ਸਿੰਘ ਕੋਲਿਆਂਵਾਲੀ, ਸਾਬਕਾ ਵਿਧਾਇਕ ਸ: ਦਰਸ਼ਨ ਸਿੰਘ ਕੋਟਫੱਤਾ, ਚੇਅਰਮੈਨ ਬਸੰਤ ਸਿੰਘ ਕੰਗ, ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ, ਸਰਪੰਚ ਗੁਰਮੀਤ ਸਿੰਘ ਬਰਾੜ ਸ਼ੇਖੂ ਅਤੇ ਸਰਪੰਚ ਮੱਖਣ ਸਿੰਘ ਔਲਖ, ਸ਼ਹਿਰੀ ਪ੍ਰਧਾਨ ਸਤਪਾਲ ਮੋਹਲਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਮਲੋਟ ਹਲਕੇ ਦੇ ਸੰਭਾਵੀ ਅਹੁਦੇਦਾਰਾਂ ਦੀ ਨਵੀਂ ਸੂਚੀ ਸ: ਰਣੀਕੇ ਨੂੰ ਸੌਂਪੀ ਗਈ। ਪਾਰਟੀ ਵਰਕਰਾਂ ਨੂੰ ਹੱਲਾ ਸ਼ੇਰੀ ਦਿੰਦਿਆਂ ਸ: ਰਣੀਕੇ ਤੇ ਸ: ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਜਿੰਨ੍ਹਾਂ ¦ਬੇ-¦ਬੇ ਵਾਅਦਿਆਂ ਨਾਲ ਵੋਟਾਂ ਬਟੋਰੀਆਂ ਸਨ, ਉਨ੍ਹਾਂ ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ’ਤੇ 12 ਜੂਨ ਨੂੰ ਸੂਬੇ ਭਰ ’ਚ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਉਲੀਕੀਆ ਗਿਆ ਹੈ ਤਾਂ ਜੋ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਨੂੰ ਮਜ਼ਬੂਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੋਦੀ ਸਰਕਾਰ ਦੇ ਕੇਂਦਰ ਵਿਚ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਲੋਟ ਵਿਖੇ 12 ਜੂਨ ਨੂੰ ਅਕਾਲੀ-ਭਾਜਪਾ ਵੱਲੋਂ ਮਲੋਟ ਦੇ ਪੰਜਾਬ ਪੈਲੇਸ ਵਿਖੇ ਰੱਖੇ ਸਾਂਝੇ ਸਮਾਗਮ ਸਬੰਧੀ ਵੀ ਵਿਚਾਰਾਂ ਕਰਦਿਆਂ ਸ: ਰਣੀਕੇ ਨੇ ਇਸ ਪ੍ਰੋਗਰਾਮ ਨੂੰ ਵੀ ਸਫ਼ਲ ਬਨਾਉਣ ਲਈ ਪਾਰਟੀ ਵਰਕਰਾਂ ਨੂੰ ਪ੍ਰੇਰਿਆ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ 2019 ’ਚ ਹੋਣ ਵਾਲੀਆਂ ਚੋਣਾਂ ’ਚ ਕੇਂਦਰ ’ਚ ਮੁੜ ਭਾਜਪਾ ਸਰਕਾਰ ਬਣੇਗੀ। ਇਸ ਮੌਕੇ ਪ੍ਰਧਾਨ ਰੋਬਿਨ ਬਰਾੜ ਭਾਗਸਰ,  ਚੇਅਰਮੈਨ ਬੱਬਰੂ ਵਹੀਨ ਬਾਂਸਲ, ਸੁਖਿੰਦਰ ਸਿੰਘ ਭੁੱਲਰ, ਅਤੁਲ ਚਲਾਣਾ, ਕੌਂਸਲਰ ਹੈਪੀ ਮੱਕੜ, ਟੀਟੂ ਨਾਗਪਾਲ, ਸ਼ੁਸ਼ੀਲ ਗਰੋਵਰ, ਅਰੁਣ ਖੁਰਾਣਾ, ਪ੍ਰਿੰਸ ਭੁੱਲਰ, ਬਿੱਟੂ ਪੰਜਾਵਾ,  ਵਿਜੇ ਕੁਮਾਰ ਕੱਕੜ, ਰਾਜਪਾਲ ਸੱਚਦੇਵਾ, ਮਨਕੀਰਤ ਮਾਨ, ਤਰਸੇਮ ਕੁਮਾਰ, ਸੰਜੀਵ ਕੁਮਾਰ ਆਦਿ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।

Send this to a friend