ਮਾਨਸਾ ,3 ਅਕਤੂਬਰ (ਜਸਪਾਲ ਹੀਰੇਵਾਲਾ)-ਹਲਕਾ ਮਾਨਸਾ ਦੇ ਵਿਧਾਇਕ ਪ੍ਰੇਮ ਮਿੱਤਲ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਬਠਿੰਡਾ ਦੀ 7 ਅ ਕਤੂਬਰ ਦੀ ਮਾਨਸਾ ਦੇ ਪਿੰਡਾਂ ਦੀ ਫੇਰੀ ਨੂੰ ਲੈਕੇ ਵੱਖ ਵੱਖ ਪਿੰਡਾਂ ਚ ਭਾਰੀ ਮੀਟਿੰਗਾਂ ਕੀਤੀਆ। ਇਸ ਮੌਕੇ ਤੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਐਮ ਪੀ ਨੇ ਹਮੇਸਾ ਹੀ ਜ਼ਿਲ੍ਹੇ ਦੇ ਵਿਕਾਸ ਲਈ ਸੋਚੀਆ ਹੈ ਤੇ ਵਿਕਾਸ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਉਹ ਪਿੰਡਾਂ ‘ਚ ਲੋਕਾਂ ਨੂੰ ਆ ਰਹੀਆਂ ਮੁਸਕਲਾਂ ਸੁਣਕੇ ਹੱਲ ਕਰਨਗੇ। ਵਿਧਾਇਕ ਮਿੱਤਲ ਨੇ ਢੈਪਈ, ਹੀਰੋਕਲਾਂ, ਖੀਵਾ ਦੂਆਲਵਾਲਾ, ਖੀਵਾ ਖੁਰਦ, ਖੀਵਾ ਕਲਾਂ ਆਦਿ ਪਿੰਡਾਂ ‘ਚ ਮੀਟਿੰਗਾਂ ਕੀਤੀਆ।