ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ

ਨਵੀਂ ਦਿੱਲੀ, 9 ਜੂਨ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕੇਂਦਰ ਸਰਕਾਰ ਦੇ ਆਧਾਰ ਨੂੰ ਪੈਨ ਕਾਰਡ ਨਾਲ ਜੋੜਨ ਦੇ ਆਦੇਸ਼ ‘ਤੇ ਰੋਕ ਲਾ ਦਿਤੀ ਹੈ। ਕੋਰਟ ਨੇ ਕਿਹਾ ਕਿ ਜਦੋਂ ਤਕ ਸੰਵਿਧਾਨਕ ਬੈਂਚ ਇਸ ‘ਤੇ ਫੈਸਲਾ ਨਹੀਂ, ਉਦੋਂ ਤਕ ਇਸ ‘ਤੇ ਰੋਕ ਲਾ ਦਿਤੀ ਗਈ ਹੈ। ਆਮਦਨ ਟੈਕਸ ਕਾਨੂੰਨ ਦੀ ਇਸ ਵਿਵਸਥਾ ਦੀ ਸੰਵਿਧਾਨਕ ਜਾਇਜ਼ਤਾ ਨੂੰ ਕਈ ਪਟੀਸ਼ਨਾਂ ਰਾਹੀਂ ਚੁਣੌਤੀ ਦਿਤੀ ਗਈ ਸੀ। ਆਮਦਨ ਟੈਕਸ ਕਾਨੂੰਨ ਦੇ ਅਧੀਨ ਆਮਦਨ ਟੈਕਸ ਰਿਟਰਨ ਅਤੇ ਪੈਨ ਕਾਰਡ ਲਈ ਆਧਾਰ ਨੰਬਰ ਦਾ ਹੋਣਾ ਜ਼ਰੂਰੀ ਕੀਤਾ ਗਿਆ ਹੈ।

Send this to a friend