ਭਾਰਤ ਅਤੇ ਪਾਕਿਸਤਾਨ ਪੂਰਨ ਤੌਰ ’ਤੇ ਬਣੇ ਐ¤ਸ.ਸੀ.ਓ. ਦੇ ਮੈਂਬਰ

ਮੈਂਬਰੀ ਲਈ ਭਾਰਤ ਦਾ ਸਮਰਥਨ ਰੂਸ ਵੱਲੋਂ ਅਤੇ ਪਾਕਿਸਤਾਨ ਦਾ ਚੀਨ ਵੱਲੋਂ

image ਅਸਤਾਨ (ਕਜਾਕਿਸਤਾਨ), 9 ਜੂਨ (ਬਲਜੀਤ ਸਿੰਘ ਬਰਾੜ)- ਭਾਰਤ ਅਤੇ ਪਾਕਿਸਤਾਨ ਸ਼ੁ¤ਕਰਵਾਰ (9 ਜੂਨ) ਨੂੰ ਸ਼ੰਘਾਈ ਸਹਿਯੋਗ ਸੰਗਠਨ (ਐ¤ਸ.ਸੀ.ਓ) ਦੇ ਪੂਰਨ ਤੌਰ ‘ਤੇ ਮੈਂਬਰ ਬਣ ਗਏ ਹਨ। ਇਸ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਇਸ ਸੰਗਠਨ ਦਾ ਮੈਂਬਰ ਬਣਨ ‘ਤੇ ਵਧਾਈ ਦਿ¤ਤੀ ਹੈ। ਚੀਨੀ ਹਕੂਮਤ ਵਾਲੇ ਇਸ ਸੁਰ¤ਖਿਆ ਸਮੂਹ ਦਾ ਇਹ ਪਹਿਲਾ ਵਿਸਥਾਰ ਹੈ। ਇਸ ਸੰਗਠਨ ਨੂੰ ਨਾਟੋ ਦਾ ਸ਼ਕਤੀ ਸੰਤੁਲਨ ਕਰਨ ਵਾਲੇ ਸੰਗਠਨ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਰੂਸ ਨੇ ਐ¤ਸ.ਸੀ.ਓ ‘ਚ ਭਾਰਤ ਦੀ ਮੈਂਬਰਸ਼ਿਪ ਦੀ ਪੁਰਜ਼ੋਰ ਤਰਫ਼ਦਾਰੀ ਕੀਤੀ ਸੀ, ਉ¤ਥੇ ਹੀ ਸਮੂਹ ‘ਚ ਪਾਕਿਸਤਾਨ ਦੇ ਪ੍ਰਵੇਸ਼ ਦਾ ਸਮਰਥਨ ਚੀਨ ਨੇ ਕੀਤਾ ਸੀ। ਸਾਲ 2001 ‘ਚ ਗਠਨ ਤੋਂ ਲੈ ਕੇ ਹੁਣ ਤ¤ਕ ਸੰਗਠਨ ਦੇ ਵਿਸਥਾਰ ਤੋਂ ਬਾਅਦ ਹੁਣ ਐ¤ਸ.ਸੀ.ਓ 40 ਪ੍ਰਤੀਸ਼ਤ ਆਬਾਦੀ ਅਤੇ ਵਿਸ਼ਵ ਜੀ.ਡੀ.ਪੀ ਦੇ ਲਗਭਗ 20 ਪ੍ਰਤੀਸ਼ਤ ਹਿ¤ਸੇ ਦੀ ਅਗਵਾਈ ਕਰੇਗਾ। ਐ¤ਸ.ਸੀ.ਓ ਦੇ ਮੈਂਬਰ ਦੇ ਰੂਪ ‘ਚ ਭਾਰਤ ਅ¤ਤਵਾਦ ਨਾਲ ਨਜਿ¤ਠਣ ਲਈ ਕਾਰਵਾਈ ‘ਤੇ ਜ਼ੋਰ ਦੇਣ ਅਤੇ ਖੇਤਰ ‘ਚ ਸੁਰ¤ਖਿਆ ਅਤੇ ਰ¤ਖਿਆ ਨਾਲ ਜੁੜੇ ਵਿਸ਼ਿਆਂ ‘ਤੇ ਵਿਆਪਕ ਰੂਪ ਤੋਂ ਆਪਣੀ ਗ¤ਲ ਰ¤ਖ ਸਕਦਾ ਹੈ। ਫਿਲਹਾਲ ਐ¤ਸ.ਸੀ.ਓ ਦੀ ਅਗਵਾਈ ਕਰ ਰਹੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ ਨੇ ਉ¤ਥੇ ਸੰਗਠਨ ਦੇ ਸ਼ਿਖਰ ਸੰਮੇਲਨ ‘ਚ ਐਲਾਨ ਕਰਦੇ ਹੋਏ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਹੁਣ ਐ¤ਸ.ਸੀ.ਓ ਦੇ ਪੂਰਨ ਤੌਰ ‘ਤੇ ਮੈਂਬਰ ਹਨ। ਇਹ ਸਾਡੇ ਲਈ ਬਹੁਤ ਮਹ¤ਤਵਪੂਰਨ ਸਮਾਂ ਹੈ।‘‘ ਦੁਨੀਆ ‘ਚ ਸਭ ਤੋਂ ਵ¤ਧ ਊਰਜਾ ਖ਼ਪਤ ਵਾਲੇ ਦੇਸ਼ਾਂ ‘ਚ ਸ਼ਾਮਲ ਭਾਰਤ ਨੂੰ ਮ¤ਧ ਏਸ਼ੀਆ ‘ਚ ਪ੍ਰਮੁ¤ਖ ਗੈਸ ਅਤੇ ਤੇਲ ਖੋਜ ਪਰਾਜੈਕਟ ‘ਚ ਵਿਆਪਕ ਪਹੁੰਚ ਮਿਲ ਸਕਦੀ ਹੈ। ਐ¤ਸ.ਸੀ.ਓ ਦੇ ਜਿਆਦਾਤਰ ਦੇਸ਼ਾਂ ‘ਚ ਤੇਲ ਅਤੇ ਕੁਦਰਤੀ ਗੈਸ ਦਾ ਭਰਭੂਰ ਭੰਡਾਰ ਹੈ। ਐ¤ਸ.ਸੀ.ਓ ਨੇ ਜੁਲਾਈ 2015 ‘ਚ ਰੂਸ ਦੇ ਊਫਾ ‘ਚ ਹੋਏ ਸੰਮੇਲਨ ‘ਚ ਭਾਰਤ ਨੂੰ ਸਮੂਹ ਦਾ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਸ ਸਮੇਂ ਭਾਰਤ ਅਤੇ ਪਾਕਿਸਤਾਨ ਨੂੰ ਮੈਂਬਰ ਬਣਾਉਣ ਲਈ ਪ੍ਰਸ਼ਾਸਨਿਕ ਰੁਕਾਵਟਾਂ ਨੂੰ ਦੂਰ ਕੀਤਾ ਗਿਆ ਸੀ। ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ 2001 ਦੌਰਾਨ ਸ਼ੰਘਾਈ ‘ਚ ਇਕ ਸ਼ਿਖਰ ਸੰਮੇਲਨ ‘ਚ ਐ¤ਸ.ਸੀ.ਓ ਦੀ ਨੀਂਹ ਰ¤ਖੀ ਸੀ। ਭਾਰਤ, ਈਰਾਨ ਅਤੇ ਪਾਕਿਸਤਾਨ ਨੂੰ 2005 ‘ਚ ਅਸਤਾਨਾ ‘ਚ ਹੋਏ ਸੰਮੇਲਨ ‘ਚ ਆਬਜ਼ਰਵਰ ਦੇ ਰੂਪ ‘ਚ ਸ਼ਾਮਲ ਕੀਤਾ ਗਿਆ ਸੀ। ਜੂਨ 2010 ‘ਚ ਤਾਸ਼ਕੰਤ ‘ਚ ਹੋਏ ਐ¤ਸ.ਸੀ.ਓ ਦੇ ਸੰਮੇਲਨ ‘ਚ ਨਵੀਂ ਮੈਂਬਰਸ਼ਿਪ ‘ਤੇ ਲ¤ਗੀ ਰੋਕ ਨੂੰ ਹਟਾਇਆ ਗਿਆ ਸੀ ਅਤੇ ਸਮੂਹ ਦੇ ਵਿਸਥਾਰ ਦਾ ਰਸਤਾ ਸਾਫ ਹੋ ਗਿਆ ਸੀ।

Send this to a friend