ਸਾਦਿਕ ਵਿਖੇ ਦਿਨ-ਦਿਹਾੜੇ 2 ਘਰਾਂ ’ਚ ਹੋਈ ਚੋਰੀ

image ਸਾਦਿਕ, 8 ਜੂਨ (ਗੁਲਜ਼ਾਰ ਮਦੀਨਾ)-ਸਮਝ ਨੀ ਆਉਂਦੀ ਕੇ ਕਦੋਂ ਇਹ ਨਿਤ ਹੁੰਦੀਆਂ ਚੋਰੀਆਂ ਡਕੈਤੀ ਦੀ ਘਟਨਾਵਾਂ ਤੋਂ ਰਾਹਤ ਮਿਲੇਗੀ। ਦਿਨ-ਰਾਤ ਮਿਹਨਤ ਕਰਕੇ ਇਨਸਾਨ ਆਪਣੇ ਘਰ ਦਾ ਇਕ-ਇਕ ਸਮਾਨ ਬਹੁਤ ਰੀਝ ਨਾਲ ਬਣਾਉਂਦਾ ਹੈ, ਪਰ ਜਦੋਂ ਇਹੀ ਹਡ ਭੰਨਵੀ ਕੀਤੀ ਮਿਹਨਤ ਨਾਲ ਹਾਸਲ ਕੀਤਾ ਸਮਾਨ ਘਰ ਵਿਚੋਂ ਚੋਰੀ ਹੋ ਜਾਵੇ ਫਿਰ ਸੋਚ ਕਿ ਵੇਖੋ ਉਸ ਇਨਸਾਨ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਇਹੋ ਜਿਹੀ ਘਟਨਾ ਵਾਪਰੀ ਇਕ ਮਿਹਨਤੀ ਇਨਸਾਨ ਕ੍ਰਿਸ਼ਨ ਕੁਮਾਰ (ਦੰਮੂ) ਨਾਲ ਜੋ ਆਪਣੇ ਕੰਮ ਕਾਰ ਲਈ ਅਜ ਸੁਭਾ ਕਰੀਬ ਸਮਾਂ 11 ਕੁ ਵਜੇ ਘਰ ਨੂੰ ਜ਼ਿੰਦਰਾ ਲਗਾ ਕਿ ਸਾਦਿਕ ਅਡੇ ਤੇ ਆਇਆ ਕੁਝ ਹੀ ਸਮੇਂ ਜਦੋਂ ਵਾਪਸ ਪਹੁੰਚਿਆਂ ਤਾਂ ਵੇਖਿਆ ਕੇ ਮੇਨ ਗੇਟ ਦਾ ਜ਼ਿੰਦਰਾ ਤੋੜ ਕਿ ਚੋਰ ਅੰਦਰ ਦਾਖਲ ਹੋਏ ਤੇ ਜਿੰਨ੍ਹਾਂ ਨੇ ਘਰ ਵਿਚੋਂ ਕਰੀਬ 25 ਕੁ ਹਜਾਰ ਰੁਪਏ ਦੀ ਨਗਰ ਰਾਸ਼ੀ ਚੋਰੀ ਕਰਕੇ ਫਰਾਰ ਹੋ ਗਏ, ਉਸੇ ਟਾਇਮ ਹੀ ਉਨ੍ਹਾਂ ਦੇ ਬਿਲਕੁਲ ਨਾਲ ਲਗਦੇ ਕੇਵਲ ਕ੍ਰਿਸ਼ਨ ਪੁਤਰ ਰਾਮਦਿਆਲ ਦੇ ਘਰ ਵਿਚੋਂ ਵੀ ਇਕ ਕੜਾ ਦੋ ਤੋਲੇ, ਇਕ ਚੈਨੀ ਦੋ ਤੋਲੇ, ਟੋਪਸ ਇਕ ਜੋੜਾ, ਦੋ ਚੈਨੀਆਂ, ਦੋ ਤੋਲੇ ਕਾਂਟੇ, ਦੋ ਤੋਲੇ ਚੂੜੀ, ਇਕ ਮੁੰਦਰੀ ਅਤੇ 12 ਹਜ਼ਾਰ ਰੁਪਏ ਦੀ ਨਗਦੀ ਲੈਕੇ ਚੋਰ ਰਫੂਚਕਰ ਹੋ ਗਏ। ਉਧਰ ਮੋਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਦਿਕ ਥਾਣਾ ਦੇ ਮੁਖ ਅਫ਼ਸਰ ਅਮਨਦੀਪ ਸਿੰਘ ਨੇ ਸਥਿਤੀ ਦਾ ਜਾਇਜਾ ਲਿਆ ਅਤੇ ਗਲਬਾਤ ਦੌਰਾਨ ਦਸਿਆ ਕੇ ਅਣਪਛਾਤੇ ਚੋਰਾਂ ਦੀ ਭਾਲ ਸੁਰੂ ਕਰ ਦਿਤੀ ਹੈ, ਉਨ੍ਹਾਂ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਕਿ ਬਹੁਤ ਜਲਦੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।

Send this to a friend