ਮੋਹਾਲੀ/ਐਸ.ਏ.ਐਸ. ਨਗਰ, 8 ਜੂਨ (ਧਾਮੀ ਸ਼ਰਮਾ)- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਸਰਕਾਰੀ ਸਕੂਲਾਂ ’ਚ ਪੜ੍ਹਦੇ ਬਚਿਆਂ ਨੂੰ ਸਕੂਲਾਂ ਵਿਚ ਬਿਹਤਰ ਬੁਨਿਆਦੀ ਢਾਂਚਾ ਮੁਹਈਆ ਕਰਾਉਣ ਦੀ ਯੋਜਨਾ ਤਹਿਤ ਜ਼ਿਲ੍ਹੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ 69 ਸਕੂਲਾਂ ਵਿਚ ਵਾਧੂ ਕਮਰਿਆਂ ਦੀ ਉਸਾਰੀ ਤੇ 03 ਕਰੋੜ 50 ਲਖ 50 ਹਜਾਰ ਦੀ ਰਾਸ਼ੀ ਖਰਚ ਕੀਤੀ ਗਈ ਹੈ। ਇਸ ਗਲ ਦੀ ਜਾਣਕਾਰੀ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਸੁਭਾਸ਼ ਮਹਾਜਨ ਨੇ ਦਿੰਦਿਆਂ ਦਸਿਆ ਕਿ ਦਿਹਾਤੀ ਅਤੇ ਸ਼ਹਿਰੀ ਖੇਤਰ ਦੇ 51 ਸਕੂਲਾਂ ਵਿਚ ਵਾਧੂ ਕਲਾਸ ਰੂਮ ਦੀ ਉਸਾਰੀ ਲਈ 02 ਕਰੋੜ 69 ਲਖ 50 ਹਜਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ ਅਤੇ ਹਰੇਕ ਸਕੂਲ ਵਿੱਚ ਵਾਧੂ ਕਲਾਸ ਰੂਮ ਬਣਾਉਣ ਲਈ ਪ੍ਰਤੀ ਕਮਰਾ 05 ਲਖ 50 ਹਜਾਰ ਰੁਪਏ ਦੀ ਰਾਸ਼ੀ ਦਿਤੀ ਗਈ। ਬਕਾਇਆ ਰਾਸੀ ਜਲਦੀ ਹੀ ਵਾਧੂ ਕਮਰਿਆਂ ਦੀ ਉਸਾਰੀ ਤੇ ਖਰਚ ਕੀਤੀ ਜਾਵੇਗੀ।ਸ੍ਰੀ ਮਹਾਜਨ ਨੇ ਦਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ 18 ਹੋਰ ਸਕੂਲਾਂ ਵਿਚ ਵੀ ਵਾਧੂ ਕਮਰਿਆਂ ਦੀ ਉਸਾਰੀ ਤੇ 81 ਲਖ 378 ਰੁਪਏ ਖਰਚ ਕੀਤੇ ਗਏ ਹਨ ਅਤੇ ਪ੍ਰਤੀ ਕਮਰੇ ਲਈ 07 ਲਖ 398 ਰੁਪਏ ਦੀ ਰਾਸ਼ੀ ਮੁਹਈਆ ਕਰਵਾਈ ਗਈ। ਉਨ੍ਹਾਂ ਹੋਰ ਦਸਿਆ ਕਿ ਜ਼ਿਲ੍ਹੇ ‘ਚ 11 ਸਕੂਲਾ ਵਿਚ 27 ਕਮਰਿਆਂ ਦੀ ਮੁਰੰਮਤ ਕਰਾਉਣ ਤੇ 20 ਲਖ 08 ਹਜਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ। ਸ੍ਰੀ ਮਹਾਜਨ ਨੇ ਦਸਿਆ ਕਿ ਜ਼ਿਲ੍ਹੇ ਦੇ 07 ਸਕੂਲਾਂ ਵਿਚ ਲਾਇਬ੍ਰੇਰੀਆਂ ਅਤੇ ਸਾਇੰਸ ਲੈਬ ਸਥਾਪਿਤ ਕਰਨ ਲਈ 64 ਲਖ 01 ਹਜਾਰ 739 ਰੁਪਏ ਦੀ ਰਾਸ਼ੀ ਖਰਚ ਕੀਤੀ ਗਈ।