ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਸ਼ਹੀਦੀ ਸਮਾਗਮ ’ਚ ਅੱਠ ਅਹਿਮ ਮਤੇ ਪਾਸ
ਚੌਕ ਮਹਿਤਾ (ਸ੍ਰੀ ਅੰਮ੍ਰਿਤਸਰ), 6 ਜੂਨ- ਦਮਦਮੀ ਟਕਸਾਲ ਵ¤ਲੋਂ ਮਹਿਤਾ ਚੌਕ ਵਿਖੇ ਜੂਨ ‘84 ਦੇ ਘ¤ਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ 33ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੀਹਵੀਂ ਸਦੀ ਦੇ ਮਹਾਨ ਸਿ¤ਖ ਜਰਨੈਲ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਖਾਂ ਦੀ ਗਿਣਤੀ ‘ਚ ਆਪ ਮੁਹਾਰੇ ਪਹੁੰਚੀ ਸੰਗਤਾਂ ਦੇ ਸੈਲਾਬ ਕਾਰਨ ਸ਼ਹੀਦੀ ਸਮਾਗਮ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ ਵੀ ਫਿ¤ਕੇ ਪੈ ਗਏ ਨਜ਼ਰ ਆਏ।ਵਿਸ਼ਾਲ ਸ਼ਹੀਦੀ ਸਮਾਗਮ ਦੀ ਸਫਲਤਾ ਨੇ ਨਿਰਸੰਦੇਹ ਦਮਦਮੀ ਟਕਸਾਲ ਨੂੰ ਪੰਥ ਦੇ ਕੇਂਦਰੀ ਧੁਰੇ ਵਜੋਂ ਸਥਾਪਤੀ ’ਤੇ ਮੋਹਰ ਲਗਾ ਦਿ¤ਤੀ ਹੈ।ਦਮਦਮੀ ਟਕਸਾਲ ਵ¤ਲੋਂ ਸ਼ਹੀਦੀ ਸਮਾਗਮ ਸੰਬੰਧੀ ਢਾਈ ਮਹੀਨਿਆਂ ਤੋਂ ਵ¤ਖ ਵ¤ਖ ਪਿੰਡਾਂ ਵਿ¤ਚ ਆਰੰਭ ਕੀਤੇ ਗਏ ਦੀਵਾਨਾਂ ਅਤੇ 1 ਤੋਂ 5 ਜੂਨ ਤਕ ਚੌਕ ਮਹਿਤਾ ਵਿਖੇ ਕਰਾਏ ਗਏ ਲੜੀਵਾਰ ਸਮਾਗਮਾਂ ਦੀ ਸਫਲਤਾ ਨੇ ਦਮਦਮੀ ਟਕਸਾਲ ਵ¤ਲੋਂ ਧਾਰਮਿਕ ਖੇਤਰ ਵਿ¤ਚ ਪੈਰ ਪਸਾਰ ਰਹੇ ਹੋਣ ਦਾ ਸਬੂਤ ਦਿ¤ਤਾ ਹੈ। ਸਮਾਗਮ ’ਚ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵ¤ਲੋਂ ਧਰਮ ਪ੍ਰਚਾਰ ਅਤੇ ਕੌਮ ਦੇ ਹਿਤਾਂ ਲਈ ਕੀਤੇ ਜਾ ਰਹੇ ਵਡਮੁ¤ਲੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ।ਇਸ ਮੌਕੇ ਠਾਠਾਂ ਮਾਰਦੇ ਇਕ¤ਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਸੁ¤ਤੀ ਕੌਮ ਨੂੰ ਜਗਾਈ ਹੈ।ਉਨ੍ਹਾਂ ਕਿਹਾ ਕਿ ਸੰਤਾਂ ਦੀ ਕੁਰਬਾਨੀ ਤੇ ਸਿੰਘਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਦੇਸ਼ ਵਿਦੇਸ਼ ‘ਚ ਸਿ¤ਖ ਅ¤ਜ ਰਾਜਭਾਗ ਦੇ ਹਿ¤ਸੇਦਾਰ ਬਣੇ ਹੋਏ ਹਨ। ਵਿਸ਼ਾਲ ਸ਼ਹੀਦੀ ਸਮਾਗਮ ਵ¤ਲੋਂ ਜੈਕਾਰਿਆਂ ਦੀ ਗੂੰਜ ਵਿ¤ਚ ਅ¤ਠ ਮਤੇ ਪਾਸ ਕੀਤੇ ਗਏ। ਪਾਸ ਕੀਤੇ ਗਏ ਪਹਿਲੇ ਮਤੇ ਵਿ¤ਚ ‘84 ਦੇ ਘ¤ਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਲਈ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ਨੂੰ ਸ਼ਹੀਦੀ ਗੈਲਰੀ ਵਜੋਂ ਸਥਾਪਿਤ ਕਰਨ ਲਈ ਸ਼੍ਰੋਮਣੀ ਕਮੇਟੀ ਤੋਂ ਪੁਰਜ਼ੋਰ ਮੰਗ ਕੀਤੀ ਗਈ। ਜੇਲ੍ਹਾਂ ਵਿ¤ਚ ਸਿ¤ਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ।ਸਿ¤ਖ ਰੈਫਰੰਸ ਲਾਇਬਰੇਰੀ ‘ਚ ਮੌਜੂਦ ਹ¤ਥ ਲਿਖਤਾਂ ਦਾ ਅਨਮੋਲ ਖ਼ਜ਼ਾਨਾ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਤੀਰ ਅਤੇ ਤਿੰਨ ਫੁ¤ਟੀ ਵ¤ਡੀ ਸ੍ਰੀ ਸਾਹਿਬ, ਗੁਰਬਾਣੀ ਦੇ ਅਰਥਾਂ ਵਾਲੀਆਂ ਕਥਾ ਦੀਆਂ ਕੈਸੇਟਾਂ ਅਤੇ ਦਮਦਮੀ ਟਕਸਾਲ ਦਾ ਹੋਰ ਸਾਹਿ¤ਤ ਨੂੰ ਤੁਰੰਤ ਸਿ¤ਖ ਕੌਮ ਅਤੇ ਦਮਦਮੀ ਟਕਸਾਲ ਨੂੰ ਵਾਪਸ ਕਰਨ ਦੀ ਮੰਗ ਕੀਤੀ।ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦਿਲੀ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਵੀ ਸੰਬੋਧਨ ਕੀਤਾ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਸਮਾਗਮ ਦੀ ਸਫਲਤਾ ਲਈ ਉਹਨਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਵਧਾਈ ਦਿ¤ਤੀ।ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈ¤ਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਗਤ ਨੂੰ ਗੁਰੂ ਵੇਲੇ ਬਣਨ ਲਈ ਪ੍ਰੇਰਿਆ। ਇਸ ਵਾਰ ਬੀਬੀ ਪ੍ਰਕਾਸ਼ ਕੌਰ ਚ¤ਢਾ (ਦਿਲੀ) ਦੀਆਂ ਗੁਰਧਾਮਾਂ ਪ੍ਰਤੀ ਸੇਵਾਵਾਂ ਨੂੰ ਮੁ¤ਖ ਰ¤ਦਿਆ ਦਮਦਮੀ ਟਕਸਾਲ ਵ¤ਲੋਂ ਉਹਨਾਂ ਨੂੰ ਸੇਵਾ ਰਤਨ ਐਵਾਰਡ ਨਾਲ ਸਨਮਾਨਿਆ ਗਿਆ, ਜਿਸ ਨੂੰ ਸ: ਮਨਜੀਤ ਸਿੰਘ ਜੀ ਕੇ ਨੇ ਹਾਸਲ ਕੀਤਾ।ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂਬੇਲਾਂਵਾਲੇ, ਭਾਈ ਈਸ਼ਰ ਸਿੰਘ ਸਪੁਤਰ ਸੰਤ ਜਰਨੈਲ ਸਿੰਘ, ਬਾਬਾ ਸੁਰਜੀਤ ਸਿੰਘ ਸੋਧੀ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂਵਾਲੇ, ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ, ਸੰਤ ਬਾਬਾ ਕਸ਼ਮੀਰ ਸਿੰਘ ਅਲੋਹਰਾਂ ਨਾਭਾ, ਬਾਬਾ ਮੇਜਰ ਸਿੰਘ ਵਾਂ, ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ ਰਾਗੀ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ, ਭਈ ਗੁਰਚਰਨ ਸਿੰਘ ਗਰੇਵਾਲ, ਭਾਈ ਲਖਬੀਰ ਸਿੰਘ ਸੇਖੋਂ, ਪਰਮਜੀਤ ਸਿੰਘ ਰਾਣਾ ਦਿਲੀ, ਅਵਤਾਰ ਸਿੰਘ ਹਿਤ ਦਿਲੀ, ਭਗਤ ਮਿਲਖਾ ਸਿੰਘ, ਭਗਵੰਤ ਸਿੰਘ ਸਿਆਲਕਾ, ਜੈਪਾਲ ਸਿੰਘ ਮੰਡੀਆਂ, ਗੁਰਿੰਦਰ ਪਾਲ ਸਿੰਘ ਗੋਰਾ, ਸਤਵਿੰਦਰ ਟੌਹੜਾ, ਬਲਜੀਤ ਸਿੰਘ ਜਲਾਲ ਉਸਮਾਂ, ਗੁਰਬਚਨ ਸਿੰਘ ਕਰਮੂਵਾਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਜਸਬੀਰ ਧਰਮਪੁਰਾ, ਬਿਕਰਮਜੀਤ ਸਿੰਘ ਕੋਟਲਾ, ਬੀਬੀ ਰਣਜੀਤ ਕੌਰ ਮਹਿਤ ਪੁਰ, ਦਰਸ਼ਨ ਸਿੰਘ ਮੋਰਾਂਵਾਲੀ, ਡਾ: ਦਲਬੀਰ ਸਿੰਘ ਵੇਰਕਾ, ਪਰਵਿੰਦਰਪਾਲ ਸਿੰਘ ਬੁ¤ਟਰ, ਭਾਈ ਰਣਧੀਰ ਸਿੰਘ ਰਾੜਾ ਸਾਹਿਬ, ਸੰਤ ਚਰਨਜੀਤ ਸਿੰਘ ਜ¤ਸੋਵਾਲ, ਬੁਲਾਰਾ ਟਕਸਾਲ, ਭੁਪਿੰਦਰ ਸਿੰਘ ਸ਼ੇਖੂਪੁਰ, ਕੈਪਟਨ ਬਲਬੀਰ ਸਿੰਘ ਬਾਠ, ਤਰਲੋਕ ਸਿੰਘ ਬਾਠ, ਬਾਬਾ ਸੁਖਚੈਨ ਸਿੰਘ ਘ ਸੰਤ ਬਾਬਾ ਲ¤ਖਾ ਸਿੰਘ ਰਾਮਥੰਮਨ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸੰਤ ਰੌਸ਼ਨ ਸਿੰਘ ਸੰਤ ਆਸ਼ਰਮ, ਜਥੇ ਰਘਬੀਰ ਸਿੰਘ ਤਰਨਾ ਦਲ ਖਿਆਲਾ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲ, ਬਾਬਾ ਮਨਮੋਹਨ ਸਿੰਘ ਗੁੰਮ ਟਸਰ, ਬਾਬਾ ਰਣਜੀਤ ਸਿੰਘ ਮਿਸਲ ਸ਼ਹੀਦਾਂ, ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ, ਸੰਤ ਬਾਬਾ ਸਰਬਜੋਤ ਸਿੰਘ ਬੇਦੀ ਵ¤ਲੋਂ ਬਾਬਾ ਹਰਬੰਸ ਸਿੰਘ, ਗਿਆਨੀ ਬਲਜਿੰਦਰ ਸਿੰਘ, ਸੰਤ ਬਾਬਾ ਰਜਿੰਦਰ ਸਿੰਘ ਆਗਰਾ, ਬਾਬਾ ਬੰਤਾ ਸਿੰਘ ਮੁੰਡਾ ਪਿੰਡਵਾਲੇ, ਮਹੰਤ ਕਸ਼ਮੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਮਹੰਤ ਸੰਤੋਖ ਸਿੰਘ ਦਿਆਲਪੁਰ ਮਿਰਜਾ, ਮਹੰਤ ਹਰਕੀਰਤ ਸਿੰਘ ਪਟਿਆਲਾ, ਮਹੰਤ ਰਵੀ ਸ਼ੇਰ ਸਿੰਘ ਨੈਨੀਤਾਲ, ਸੰਤ ਗੁਰਮੀਤ ਸਿੰਘ ਬਖਵਾਲਾ, ਜਥੇ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਪ੍ਰੀਤਮ ਸਿੰਘ ਡੇਰਾ ਭਗਤਾਂ, ਜਥੇ; ਬਾਬਾ ਸਤਨਾਮ ਸਿੰਘ ਜਫਰਵਾਲ, ਸੰਤ ਬਾਬਾ ਸਾਧੂ ਸਿੰਘ, ਮਾਤਾ ਪਿਆਰ ਕੋਰ, ਭਾਈ ਸਰਵਨ ਸਿੰਘ ਭਗਤਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਵਰਿਆਮ ਸਿੰਘ, ਭਾਈ ਰਣਧੀਰ ਸਿੰਘ ਢਿਲੋਂ ਕੈਨੇਡਾ, ਸਰਬਜੀਤ ਸਿੰਘ ਕੈਨੇਡਾ, ਭਾਈ ਸਤਵੰਤ ਸਿੰਘ ਸਪੁ¤ਤਰ ਸ਼ਹੀਦ ਭਾਈ ਕੇਹਰ ਸਿੰਘ, ਭਾਈ ਰਘਬੀਰ ਸਿੰਘ ਇੰਗਲੈਂਡ, ਪਰਮਿੰਦਰ ਸਿੰਘ ਡੇਹਰਾਦੂਨ ਭਤੀਜਾ ਬਾਬਾ ਠਾਕੁਰ ਸਿੰਘ ਜੀ, ਬਾਬਾ ਅਜਮੇਰ ਸਿੰਘ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਸੁਲਤਾਨ ਸਿੰਘ ਅਰਦਾਸੀਆ, ਭਾਈ ਰੇਸ਼ਮ ਸਿੰਘ ਇੰਗਲੈਂਡ, ਬਾਬਾ ਨਾਨਕ ਸਿੰਘ ਨਾਨਕ ਸਰ ਭੁ¤ਚੋ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਕਰਨੈਲ ਸਿੰਘ ਕਾਰਸੇਵਾ ਹਜ਼ੂਰ ਸਾਹਿਬ, ਬਾਬਾ ਬਲਕਾਰ ਸਿੰਘ ਭਾਗੋਕੇ, ਬਾਬਾ ਸੁਖਾ ਸਿੰਘ ਖਿਆਲਾ, ਬਾਬਾ ਸੁਖਵਿੰਦਰ ਸਿੰਘ ਮਾਲੂਵਾਲ, ਬਾਬਾ ਦਿਲਬਾਗ ਸਿੰਘ ਕਾਰਸੇਵਾ, ਬਾਬਾ ਉਦੈ ਸਿੰਘ ਠਟਾ, ਬਾਬਾ ਜਵੰਦ ਸਿੰਘ ਜੀ, ਸੰਤ ਕਰਤਾਰ ਸਿੰਘ ਜੋਧੇਵਾਲੇ, ਬਾਬਾ ਅਮਰੀਕ ਸਿੰਘ ਕਾਰਸੇਵਾ, ਦਿਦਾਰ ਸਿੰਘ ਮਲਕ, ਬਾਬਾ ਤਰਲੋਕ ਸਿੰਘ ਖਿਆਲਾ, ਬਾਬਾ ਸਵਰਨ ਜੀਤ ਸਿੰਘ ਤਰਨਾ ਦਲ ਦੋਆਬਾ, ਭਾਈ ਗੁਰਪ੍ਰੀਤ ਸਿੰਘ, ਭਾਈ ਪ੍ਰਨਾਮ ਸਿੰਘ, ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ, ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।