ਨਵੀਂ ਦਿੱਲੀ — ਜੰਮੂ ਕਸ਼ਮੀਰ ‘ਚ ਪਿਛਲੇ 1 ਸਾਲ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੋਂ ਏ. ਕੇ.-47, ਸੈਲਫ-ਲੋਡਿੰਗ ਰਾਈਫਲ (ਐੱਸ. ਐੱਲ. ਆਰ) ਅਤੇ ਇੰਸਾਸ ਰਾਈਫਲਾਂ ਜਿਹੇ ਹਥਿਆਰ ਵੱਡੀ ਗਿਣਤੀ ‘ਚ ਲੁੱਟੇ ਹਨ। ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਕੀਤੇ ਗਏ ਇਕ ਅਨੁਮਾਨ ਮੁਤਾਬਕ, ਕਰੀਬ 36 ਐੱਸ. ਐੱਲ. ਆਰ., 58 ਐੱਸ. ਐੱਲ. ਆਰ. ਦੇ ਮੈਗਜ਼ੀਨ ਅਤੇ 1,000 ਐੱਸ. ਐੱਲ. ਦੀਆਂ ਗੋਲੀਆਂ ਤੋਂ ਇਲਾਵਾ 8 ਏ. ਕੇ.-47 ਰਾਫੀਲਾਂ ਅਤੇ ਇਸ ਦੇ 15 ਮੈਗਜ਼ੀਨ, 283 ਗੋਲੀਆਂ ਮਈ 2016 ਤੋਂ ਬਾਅਦ ਹੁਣ ਤੱਕ ਸੁਰੱਖਿਆ ਬਲਾਂ ਤੋਂ ਲੁੱਟੀਆਂ ਗਈਆਂ। ਆਂਕੜਿਆਂ ਮੁਤਾਬਕ 39 ਇਸੰਾਸ ਰਾਈਫਲਾਂ, 119 ਇੰਸਾਸ ਦੇ ਮੈਗਜ਼ੀਨ, 380 ਗੋਲੀਆਂ, 4 ਕਾਰਬਾਇਮ, 70 ਕਾਰਬਾਇਨ ਦੀਆਂ ਗੋਲੀਆਂ, 1 ਐੱਲ. ਐੱਮ. ਜੀ. ਵੀ ਅੱਤਵਾਦੀਆਂ ਨੇ ਲੁੱਟੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਅਸ਼ੋਕ ਪ੍ਰਸਾਦ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਰਾਜ ‘ਚ ਇਸ ਲਈ ਹੋਈਆਂ ਹਨ ਕਿਉਂਕਿ ਸਰਹੱਦ ‘ਤੇ ਸਖਤ ਚੌਕਸੀ ਕਾਰਨ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ। ਸੁਰੱਖਿਆ ਏਜੰਸੀਆਂ ਨੇ ਇਹ ਵੀ ਪਾਇਆ ਕਿ ਸਥਾਨਕ ਨੌਜਵਾਨਾਂ ਦੇ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹੋਣ ਦੀਆਂ ਘਟਨਾਵਾਂ ਵਧੀਆਂ ਹਨ।