ਬਤੌਰ ਨਾਇਕ ਵਜੋਂ ਗੈਵੀ ਚਾਹਲ ਵੱਡੇ ਪਰਦੇ ‘ਤੇ ਕਰ ਰਿਹਾ ਹੈ ਵਾਪਸੀ

2017_6image_16_15_0770000000-ll ਜਲੰਧਰ— ‘ਯਾਰਾਂ ਨਾਲ ਬਹਾਰਾਂ’, ‘ਪਿੰਕੀ ਮੋਗੇ ਵਾਲੀ’, ‘ਮਹਿੰਦੀ ਵਾਲੇ ਹੱਥ’ ਅਤੇ ‘ਯਾਰਾਨਾ’ ਵਰਗੀਆਂ ਚਰਚਿਤ ਪੰਜਾਬੀ ਫ਼ਿਲਮਾਂ ਰਾਹੀਂ ਵੱਡੇ ਪਰਦੇ ਦਾ ਸ਼ਿੰਗਾਰ ਬਣੇ ਗੈਵੀ ਚਹਿਲ ਨੇ ਹਮੇਸ਼ਾਂ ਹੀ ਵੱਡੇ ਬਜਟ ਵਾਲੇ ਹਿੰਦੀ ਲੜੀਵਾਰਾਂ ਰਾਹੀਂ ਛੋਟੇ ਪਰਦੇ ‘ਤੇ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ। ਅੱਜਕੱਲ੍ਹ ਉਨ੍ਹਾਂ ਦਾ ਲਾਈਫ ਓਕੇ ਚੈਨਲ ‘ਤੇ ਲੜੀਵਾਰ ‘ਸ਼ਪਤ’ ਪ੍ਰਸਾਰਿਤ ਹੋ ਰਿਹਾ ਹੈ, ਜਿਸ ‘ਚ ਗੈਵੀ ਬਹੁਪਰਤੀ ਕਿਰਦਾਰ ਨਿਭਾਅ ਰਿਹਾ ਹੈ। ਉਹ ਕਦੇ ਹਕਲਾ ਕੇ ਬੋਲਣ ਵਾਲਾ ਬਣਦਾ ਹੈ ਅਤੇ ਕਦੇ ਗੁੱਸੇਖੋਰ ਇਨਸਾਨ ਦੇ ਰੂਪ ‘ਚ ਦਿਖਾਈ ਦਿੰਦਾ ਹੈ। ਅਪਰਾਧ ਨਾਲ ਸਬੰਧਤ ਸੱਚੀਆਂ ਕਹਾਣੀਆਂ ਤੋਂ ਪ੍ਰੇਰਿਤ ਇਸ ਸ਼ੋਅ ‘ਚ ਗੈਵੀ ਐਂਕਰ ਦੇ ਰੂਪ ‘ਚ ਨਜ਼ਰ ਆਉਂਦਾ ਹੈ। ਛੋਟੇ ਪਰਦੇ ਦੀਆਂ ਇਨ੍ਹਾਂ ਸਰਗਰਮੀਆਂ ਨਾਲ ਉਸ ਦੀ ਵੱਡੇ ਪਰਦੇ ‘ਤੇ ਬਤੌਰ ਨਾਇਕ ਹਿੰਦੀ ਫ਼ਿਲਮ ਰਾਹੀਂ ਪਹਿਲੀ ਹਾਜ਼ਰੀ ਲੱਗ ਰਹੀ ਹੈ।

Send this to a friend