ਬੁਢਲਾਡਾ, 31 ਮਈ (ਅਮਨ ਮਹਿਤਾ, ਅਮਿਤ ਜਿੰਦਲ, ਬਲਜੀਤ ਸ਼ਰਮਾ)- ਰਾਤੋਂ-ਰਾਤ ਪੰਪ ਲੁੱਟ ਕੇ ਅਮੀਰ ਬਣਨ ਵਾਲਿਆ ਨੂੰ ਪੁਲਿਸ ਨੇ 24 ਲੱਖ ਰੁਪਏ ਅਤੇ ਪਿਸਤੌਲਾ, ਕਿਰਪਾਨਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਰਨਲ ਪੁਲਿਸ ਬਠਿੰਡਾ ਜ਼ੋਨ ਮੁਖਵਿੰਦਰ ਸਿੰਘ ਛੀਨਾ ਅਤੇ ਐੱਸ ਐੱਸ ਪੀ ਪਰਮਵੀਰ ਸਿੰਘ ਪਰਮਾਰ ਨੇ ਦੱਸਿਆ ਕਿ ਬੀਤੀ ਰਾਤ ਰਿਲਾਇੰਸ ਪੰਪ ਤੋਂ ਲੁੱਟਿਆ ਗਿਆ ਲਗਭਗ 24 ਲੱਖ ਰੁਪਇਆ ਸਮੇਤ 6 ਵਿਅਕਤੀਆਂ ਨੂੰ ਪੁਲਿਸ ਨੇ ਸਖਤ ਮਿਹਨਤ ਨਾਲ 24 ਘੰਟਿਆ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜਮਾਂ ਵਿੱਚ ਜਸਵੀਰ ਸਿੰਘ, ਬਲਵੀਰ ਸਿੰਘ, ਇਕਬਾਲ ਸਿੰਘ ਜਲਵੇੜਾ, ਕੁਲਦੀਪ ਸਿੰਘ ਗੁਰਨੇਕਲਾ, ਸੁਖਜਿੰਦਰ ਸੁੱਖੀ ਸੈਲਜ਼ਮੈਨ ਬੁਢਲਾਡਾ ਸ਼ਾਮਿਲ ਸਨ। ਜਿਨ੍ਹਾ ਤੋਂ ਇੱਕ ਏਅਰਗੰਨ ਪਿਸਤੌਲ, ਇੱਕ ਬਾਰ੍ਹਾਂਬੋਰ ਪਿਸਤੌਲ ਕੱਟਾ, ਦੋ ਜਿੰਦਾ ਕਾਰਤੂਸ ਬਰਾਮਦ ਕੀਤਾ ਹੈ। ਜਿਨ੍ਹਾ ਨੂੰ ਪੁਲਿਸ ਰਿਮਾਂਡ ਲਈ ਅਦਾਲਤ ਪੇਸ਼ ਕੀਤਾ ਗਿਆ ਹੈ। ਉਹਨਾਂ ਦੱਸਿਆਂ ਕਿ ਦੌਸ਼ੀਆਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ। ਸ. ਛੀਨਾ ਨੇ ਕਿਹਾ ਕਿ ਇਸ ਡਕੈਤੀ ਵਿੱਚ ਸ਼ਾਮਿਲ ਮੁਲਜਮਾਂ ਦੀ ਭਾਲ ਲਈ ਜਿਨ੍ਹਾਂ ਪੁਲਿਸ ਮੁਲਾਜ਼ਮਾ ਨੇ ਮਿਹਨਤ ਕੀਤੀ ਹੈ ਉਨ੍ਹਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਨਜਾਮ ਦੇਣ ਲਈ ਉਕਤ ਮੁਲਜਮ ਰਿੰਲਾਇਸ ਪੰਪ ਦੇ ਮੁਲਾਜ਼ਮ ਨਾਲ ਮਿਲ ਕੇ ਲੰਬੇ ਸਮੇਂ ਤੋਂ ਰੇਕੀ ਕਰਦੇ ਆ ਰਹੇ ਸਨ ਜਿਨ੍ਹਾ ਨੇ 30 ਮਈ ਨੂੰ ਸਵੇਰੇ 2.45 ਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਲਗਭਗ 24 ਲੱਖ ਰੁਪਏ ਲੁੱਟ ਲਏ। ਇਸ ਮੋਕੇ ਤੇ ਐੱਸ ਪੀ ਡੀ ਨਰਿੰਦਰਪਾਲ ਸਿੰਘ, ਐੱਸ ਪੀ ਰਾਕੇਸ਼ ਕੁਮਾਰ, ਡੀ ਐੱਸ ਪੀ ਮਨਵਿੰਦਰਬੀਰ ਸਿੰਘ, ਡੀ ਐੱਸ ਪੀ ਗੁਰਸ਼ਰਨ ਸਿੰਘ, ਐੱਸ ਐੱਚ ਓ ਸਦਰ ਬੁਢਲਾਡਾ ਬਲਵਿੰਦਰ ਸਿੰਘ ਰੌਮਾਣਾ, ਐੱਸ ਐੱਚ ਓ ਰਣਬੀਰ ਸਿੰਘ ਭਲਵਾਨ, ਜਗਦੀਸ਼ ਕੁਮਾਰ ਸ਼ਰਮਾਂ ਆਦਿ ਹਾਜ਼ਰ ਸਨ।