6 ਕਰੋੜ ਦੀ ਹੀਰੋਇਨ ਸਮੇਤ ਕਿਸਾਨ ਕਾਬੂ

image ਜਲਾਲਾਬਾਦ,  31 ਮਈ (ਜੋਨੀ ਦਰਗਨ)- ਭਾਰਤ ਪਾਕਿਸਤਾਨ ਅੰਤਰਾਸ਼ਟਰੀ ਸਰਹੱਦ ਦੀ ਜੋਧੇ ਵਾਲਾ ਪੋਸਟ ’ਤੇ ਬੀ.ਐਸ.ਐਫ ਵੱਲੋਂ ਕਿਸਾਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਡਿਪਟੀ ਇੰਸਪੈਕਟਰ ਜਨਰਲ ਆਰ.ਐਸ. ਕਟਾਰੀਆਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਹੱਦ ‘ਤੇ ਵਧਾਈ ਗਈ ਚੋਕਸੀ ਦੇ ਤਹਿਤ ਇਹ ਸਫਲਤਾ ਹੱਥ ਲੱਗੀ ਹੈ। ਉਨ•ਾਂ ਦੱਸਿਆ ਕਿ ਬੀ.ਐਸ.ਐਫ ਦੀ 169 ਬਟਾਲੀਅਨ ਦੇ ਜਵਾਨਾਂ ਵੱਲੋਂ 29 ਮਈ ਨੂੰ ਸ਼ਾਮ 5:10 ਵਜੇ ਕਾਲਾ ਸਿੰਘ ਪੁੱਤਰ ਦਰਬਾਰਾ ਸਿੰਘ ਦੇ ਖੇਤ ਵਿਚ ਤਲਾਸ਼ੀ ਦੌਰਾਨ ਇਕ ਟਰੈਕਟਰ ਦੀ ਇਕ ਲੋਹੇ ਦੀ ਰਾੱਡ ਬਰਾਮਦ ਹੋਈ। ਜਿਸ ਤੀ ਤਲਾਸ਼ੀ ਲੈਣ ਲਈ ਉਸ ਨੂੰ ਕੱਟਿਆ ਗਿਆ ਤਾਂ ਉਸ ਵਿਚੋਂ 1 ਕਿੱਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਵੇਲੇ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਉਸ ਵੇਲੇ ਕਿਸਾਨ ਕਾਲਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਜੋਧੇ ਵਾਲਾ ਵੀ ਮੌਜੂਦ ਸੀ।ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।ਪਕੜੀ ਗਈ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ਵਿਚ 6 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।

Send this to a friend