June 20, 2026 2:53 am

ਹਲਕਾ ਇੰਚਾਰਜ ਖਾਲਸਾ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ

ਰਾਏਕੋਟ, 25 ਸਤੰਬਰ (ਚਮਕੌਰ ਸਿੰਘ ਦਿਓਲ)-ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਵੱਲੋਂ ਅੱਜ ਨਗਰ ਕੌਂਸਲ ਦਫਤਰ ਵਿੱਚ ਪੁੱਜ ਕੇ ਨਗਰ ਕੌਂਸਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ, ਲੇਕਿਨ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਅਧੂਰੇ ਨਹੀ ਛੱਡੇ ਜਾਣਗੇ ਅਤੇ ਨਗਰ ਨਿਵਾਸੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਵਿਕਾਸ ਕੰਮ ਵਿੱਚ ਰੁਕਾਵਟ ਨਹੀ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਾਸੀਆਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ । ਇਸ ਮੌਕੇ ਭੁਪਿੰਦਰ ਸਿੰਘ ਗਰੇਵਾਲ (ਗਰੀਨ ਸਿਟੀ ਵਾਲੇ), ਅਨਿਲ ਕੁਮਾਰ ਭੋਲਾ ਜੈਨ, ਵਿਜੇ ਜੈਨ, ਸਤੀਸ਼ ਕੁਮਾਰ ਅੱਗਰਵਾਲ, ਬੁੱਧਰਾਜ ਸਿੰਘ, ਚਰਨਜੀਤ ਸਿੰਘ ਬੱਬੂ, ਮੁਲਖਰਾਜ ਸਿੰਘ, ਰਾਜ ਕੁਮਾਰ ਰਾਜੂ, ਨਛੱਤਰ ਸਿੰਘ (ਸਾਰੇ ਸਾਬਕਾ ਕੌਂਸਲਰ), ਟਰੱਕ ਯੂਨੀਅਨ ਪ੍ਰਧਾਨ ਗੁਰਜੀਤ ਸਿੰਘ ਰਾਏ, ਮਨਪ੍ਰੀਤ ਸਿੰਘ ਤਲਵੰਡੀ ਜ਼ਿਲਾ ਪ੍ਰੀਸ਼ਦ ਮੈਂਬਰ, ਮਨੋਹਰ ਲਾਲ ਲਾਡੀ, ਪ੍ਰਸ਼ੋਤਮ ਲਾਲ ਗੁਪਤਾ, ਕਪਿਲ ਗਰਗ, ਗੁਰਦੀਪ ਸਿੰਘ ਰਾਏ, ਦਫਤਰ ਇੰਚਾਰਜ ਜਗਦੇਵ ਸਿੰਘ ਤਾਜਪੁਰ, ਸਤਪਾਲ ਸਿੰਘ ਝੋਰੜਾਂ, ਸਰਪੰਚ ਰਾਮ ਆਸਰਾ ਸਿੰਘ ਤੁੰਗਾਹੇੜੀ, ਸਰਪੰਚ ਹਰਪਾਲ ਸਿੰਘ ਗੋਂਦਵਾਲ, ਯਸ਼ਪਾਲ ਜੈਨ, ਮਨਜੀਤ ਸਿੰਘ ਰਾਏਕੋਟ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੱਟੀ, ਨਿੱਕਾ ਗਰੇਵਾਲ ਨਿਰਮਲ ਸਿੰਘ ਹਲਵਾਰਾ, ਦਵਿੰਦਰ ਸਿੰਘ ਸੀਲ੍ਹੋਆਣੀ, ਰਾਜੂ ਢੀਂਗੜਾਂ, ਗੁਰਮੇਲ ਸਿੰਘ ਆਂਡਲੂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਮਿਊਂਸਪਲ ਇੰਮਪਲਾਈਜ਼ ਯੂਨੀਅਨ ਦੇ ਪ੍ਰਧਾਨ ਤਰਲੋਕ ਸਿੰਘ ਜੁਨੇਜਾ, ਹਰਚੰਦ ਸਿੰਘ ਬੜੂੰਦੀ, ਆਦਿ ਵੀ ਹਾਜ਼ਰ ਸਨ।

Send this to a friend