ਆਪਣੀ ਖ਼ੂਬਸੂਰਤੀ ਅਤੇ ਅਭਿਨੈ ਨਾਲ ਦਰਸ਼ਕਾਂ ਨੂੰ ਮੋਹ ਲੈਣ ਵਾਲੀ ਅਦਾਕਾਰਾ ਮੋਨਿਕਾ ਬੇਦੀ ਲਾਈਫ ਓਕੇ ਦੀ ਬਦਲੇ ਦੀ ਕਹਾਣੀ ‘ਮਾਸੂਮ’ ਜ਼ਰੀਏ ਬਤੌਰ ਮੁੱਖ ਖਲਨਾਇਕਾ ਟੀਵੀ ’ਤੇ ਵਾਪਸੀ ਕਰ ਰਹੀ ਹੈ। ਮੋਨਿਕਾ ਛੋਟੇ ਪਰਦੇ ਤੋਂ ਲਗਭਗ ਤਿੰਨ ਸਾਲ ਤੋਂ ਦੂਰ ਸੀ।
ਇਸ ਕਿਰਦਾਰ ਲਈ ਨਿਰਮਾਤਾ ਕੋਈ ਅਜਿਹਾ ਚਿਹਰਾ ਲੈਣਾ ਚਾਹੁੰਦੇ ਸਨ ਜੋ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕੇ ਅਤੇ ਇਸ ਲਈ ਉਨ੍ਹਾਂ ਦੇ ਦਿਮਾਗ਼ ਵਿੱਚ ਮੋਨਿਕਾ ਬੇਦੀ ਦਾ ਨਾਮ ਆਇਆ। ਨਿਰਮਾਤਾਵਾਂ ਨੇ ਮੋਨਿਕਾ ਬੇਦੀ ਨਾਲ ਸੰਪਰਕ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਉਹ ਇਸ ਕਿਰਦਾਰ ਨਾਲ ਪੂਰਾ ਨਿਆਂ ਕਰ ਸਕੇਗੀ। ਇਸ ਸ਼ੋਅ ਵਿੱਚ ਮਨੀਸ਼ ਗੋਇਲ, ਰਿਕੀ ਪਟੇਲ ਅਤੇ ਅੰਮ੍ਰਿਤਾ ਮੁਖਰਜੀ ਵਰਗੇ ਲੋਕਪ੍ਰਿਯ ਕਲਾਕਾਰ ਸ਼ਾਮਿਲ ਹਨ।