3 ਸਾਲ ’ਚ ਸਰਕਾਰ ਨੇ ਕੰਮ ਨਹੀਂ ਸਿਰਫ ਗੱਲਾਂ ਹੀ ਕੀਤੀਆਂ : ਮਾਇਆਵਤੀ

image ਨਵੀਂ ਦਿੱਲੀ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਮੋਦੀ ਸਰਕਾਰ ਦੀਆਂ ਤਿੰਨ ਸਾਲ ਦੀਆਂ ਉਪਲੱਬਧੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਹ ਹੈ ਕਿ ਬੀਤੇ ਤਿੰਨ ਸਾਲਾਂ ‘ਚ ਕੇਂਦਰ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਹਨ।ਬਸਪਾ ਵੱਲੋਂ ਜਾਰੀ ਮਾਇਆਵਤੀ ਦੇ ਬਿਆਨ ‘ਚ ਮੋਦੀ ਸਰਕਾਰ ‘ਤੇ ਤਿੰਨ ਸਾਲ ਦੀਆਂ ਉਪਲੱਬਧਿਆਂ ਨੂੰ ਸਰਕਾਰੀ ਵਿਗਿਆਪਨਾਂ ਦੇ ਜ਼ਰੀਏ ਪ੍ਰਚਾਰਿਤ ਕਰਨ ਦੇ ਲਈ ਜਨਤਾ ਦਾ ਪੈਸਾ ਪਾਣੀ ਦੀ ਤਰ੍ਹਾਂ ਵਹਾਉਣ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਤਿੰਨ ਸਾਲਾਂ ‘ਚ ਮੋਦੀ ਸਰਕਾਰ ਦਲਿਤ ਅਤੇ ਅਲਪਸੰਖਿਅਕ ਵਿਰੋਧੀ ਨੀਤੀਆਂ ਦੇ ਕਾਰਨ ਨਾ ਸਿਰਫ ਦੇਸ਼ ਦੇ ਸਮਾਜਿਕ ਸਮਰਸਤਾ ਦਾ ਤਾਣਾ-ਬਾਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

Send this to a friend