ਜਲੰਧਰ, 16 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਨਗਰ ਨਿਗਮ ਜਲੰਧਰ ਦੀ ਹਦੂਦ ਅੰਦਰ ਪੈਂਦੀਆਂ ਅਣ ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਲਈ ਇਸ ਨੂੰ 20 ਸੈਕਟਰਾਂ ਵਿਚ ਵੰਡ ਕੇ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ 17 ਸਤੰਬਰ 2013 ਨੂੰ ਵੱਖ ਵੱਖ ਨਿਰਧਾਰਿਤ ਸਥਾਨਾਂ ‘ਤੇ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਸ੍ਰੀਮਤੀ ਅਨੂਪਮ ਕਲੇਰ ਜਾਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਨਿਰਧਾਰਿਤ ਸਥਾਨਾਂ ‘ਤੇ ਕਲੋਨੀਆਂ/ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਲਈ ਬਿਨੈਪੱਤਰ ਲੈਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਟੀਮਾਂ ਸਵੇਰੇ 09.00 ਵਜੇ ਤੋਂ ਸ਼ਾਮ 06.00 ਵਜੇ ਤੱਕ ਰੈਗੂਲਾਈਜ਼ੇਸ਼ਨ ਕੇਸ ਅਪਲਾਈ ਕਰਵਾਉਣ ਲਈ ਅਰਜ਼ੀਆਂ ਮੁਹੱਈਆ ਕਰਵਾਉਣ ਅਤੇ ਪ੍ਰਾਪਤ ਕਰਨ ਲਈ ਲੋਕਾਂ ਦੀ ਸਹੂਲਤ ਲਈ ਹਾਜ਼ਰ ਰਹਿਣਗੀਆਂ। ਸ੍ਰੀਮਤੀ ਕਲੇਰ ਨੇ ਦੱਸਿਆ ਕਿ 17 ਸਤੰਬਰ ਦਿਨ ਮੰਗਲਵਾਰ ਵਾਲੇ ਦਿਨ ਨਗਰ ਨਿਗਮ ਜਲੰਧਰ ਦੀ ਹਦੂਦ ਅੰਦਰ ਵੱਖ-ਵੱਖ ਸੈਕਟਰਾਂ ਵਿਚ ਟੀਮਾਂ ਲੋਕਾਂ ਦੀ ਸਹੂਲਤ ਲਈ ਹਾਜ਼ਰ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸੈਕਟਰ 2 ਅਧੀਨ ਆਉਂਦੀਆਂ ਕਲੋਨੀਆਂ ਲਈ ਨਜ਼ਦੀਕ ਬਾਠ ਸੰਨਜ਼,ਅੰਮ੍ਰਿਤ ਵਿਹਾਰ ਵਿਖੇ ਕਲੋਨੀ ਨਜ਼ਦੀਕ ਨਵ ਜੋਤੀ ਕਲੋਨੀ ਬਾਈਪਾਸ ਸਲੇਮਪੁਰ ਮੁਸਲਮਾਨਾਂ, ਪੱਛਮ ਵਿਹਾਰ ਦੇ ਨਜ਼ਦੀਕ ਕਲੋਨੀ ਸਲੇਮਪੁਰ ਮੁਸਲਮਾਨਾਂ, ਅੰਮ੍ਰਿਤ ਵਿਹਾਰ ਦੇ ਨਜ਼ਦੀਕ ਕਲੋਨੀ ਸਲੇਮਪੁਰ ਮੁਸਲਮਾਨਾਂ, ਕਲੌਨੀ ਨਜਦੀਕ ਅੰਮ੍ਰਿਤ ਵਿਹਾਰ (ਅੱਧੀ ਨਵੀਂ ਅੱਧੀ ਪੁਰਾਣੀ ) , ਪਿੰਡ ਸਲੇਮਪੁਰ ਮੁਸਲਮਾਨਾਂ ਦੀ ਫਿਰਨੀ ਦੇ ਪਿਛੇ ਕਲੋਨੀ, ਰੈਵਿਨਿਊ ਰੋਡ ਉਪਰ ਕਲੋਨੀ, ਸੈਕਰਡ ਹਾਰਡ ਦੇ ਨਾਲ ਸਲੇਮਪੁਰ ਮੁਸਲਮਾਨਾਂ ਤੋਂ ਲਿੱਧੜ ਰੋਡ, ਗੁਰੂ ਹਰ ਰਾਏ ਨਗਰ ਪਿੰਡ ਸਲੇਮਪੁਰ ਮੁਸਲਮਾਨਾਂ, ਨਿਊ ਕਲੋਨੀ ਚੱਕ ਜਿੰਦਾਂ, ਅੰਮ੍ਰਿਤ ਵਿਹਾਰ ਸਲੇਮਪੁਰ ਮੁਸਲਮਾਨਾ, ਹਿਮਾਚਲ ਕਲੋਨੀ ਚੱਕ ਜਿੰਦਾਂ ਰੋਡ ਲਈ ਕੈਂਪ ਲਗਾਏ ਜਾ ਰਹੇ ਹਨ। ਸ੍ਰੀਮਤੀ ਅਨੂਪਮ ਕਲੇਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੈਕਟਰ-2 ਅਧੀਨ ਪੈਂਦੀਆਂ ਕਲੋਨੀਆਂ ਜਿਸ ਵਿਚ ਗੁਜਾਂ ਪੀਰ ਰੋਡ ‘ਤੇ ਨਵੀਂ ਕਲੋਨੀ, ਨਿਊ ਅਮਨ ਨਗਰ ਸਾਹਮਣੇ ਕੈਲਾਸ਼ ਨਗਰ, ਮਨਜੀਤ ਨਗਰ ਸੰਤ ਬਰਾਸ ਦੇ ਪਿਛੇ ਰੇਰੂ ਪਿੰਡ, ਕਲੋਨੀ ਨਜਦੀਕ ਸੰਜੇ ਗਾਂਧੀ ਨਗਰ ਸਾਹਮਣੇ ਫੋਕਲ ਪੁਆਇੰਟ, ਕਲੋਨੀ ਨਜਦੀਕ ਬਾਬਾ ਰੁਲੀਆ ਸ਼ਾਹ ਸਮਾਧ ਇੰਡਸਟਰੀਅਲ ਏਰੀਆ ਨਹਿਰ ‘ਤੇ, ਨਿਊ ਕੈਲਾਸ਼ ਨਗਰ ਗੁਜਾਂ ਪੀਰ ਰੋਡ ਆਦਿ ਕਲੋਨੀਆਂ ਸ਼ਾਮਿਲ ਹਨ, ਲਈ ਜੇ.ਐਮ.ਪੀ.ਗੁਜਾਂ ਪੀਰ ਰੋਡ ਵਿਖੇ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸੈਕਟਰ 3 ਅਧੀਨ ਪੈਂਦੀਆਂ ਨਿਊ ਕਲੋਨੀ ਨਜ਼ਦੀਕ ਚਾਰਾ ਮੰਡੀ ਲੰਮਾ ਪਿੰਡ, ਬਾਬਾ ਦੀਪ ਸਿੰਘ ਨਗਰ ਐਕਸਟੈਂਸ਼ਨ ਪਠਾਨਕੋਟ ਰੋਡ, ਕਿਸ਼ਨਪੁਰਾ ਰੋਡ ‘ਤੇ ਕਮਲ ਹਸਪਤਾਲ ਦੇ ਪਿਛੇ ਕੱਟੀ ਗਈ ਕਲੋਨੀ, ਸਰਵਣ ਸਿੰਘ ਨਗਰ ਹੁਸ਼ਿਆਰਪੁਰ ਰੋਡ ਨਜ਼ਦੀਕ ਚੂੰਗੀ ਨਗਰ 3, ਅਜੈ ਨਗਰ ਜੀ.ਟੀ.ਰੋਡ ਸ਼ਾਹਮਣੇ ਰਾਧਾ ਸੁਆਮੀ ਸਤਿਸੰਗ ਘਰ, ਬੀ.ਡੀ.ਏ.ਸਟੀਲ ਕਲੋਨੀ ਨਜ਼ਦੀਕ ਕੇ.ਐਮ.ਵੀ.ਕਾਲਜ ਕਲੋਨੀਆਂ ਲਈ ਕੈਂਪ ਕੇ.ਐਮ.ਵੀ.ਕਾਲਜ ਦੇ ਸਾਹਮਣੇ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸੈਕਟਰ 4 ਅਧੀਨ ਆਉਂਦੀਆਂ ਨਿਊ ਕਲੋਨੀ ਅਮਰੀਕ ਨਗਰ ਨਿਊ ਕਲੋਨੀ ਕਿਸ਼ਨਪੁਰਾ ਰੋਡ, ਕਲੋਨੀ ਨਜ਼ਦੀਕ ਵਿਨੈ ਨਗਰ ਲੰਮਾ ਪਿੰਡ ਲਈ ਕੈਂਪ ਵਿਨੈ ਨਗਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਅਗੇ ਦੱਸਿਆ ਕਿ ਸੈਕਟਰ 5 ਅਧੀਨ ਆਉਂਦੀਆਂ ਕਲੋਨੀਆਂ ਗੁਰਦੀਪ ਨਗਰ ਨਜ਼ਦੀਕ ਬੇਅੰਤ ਨਗਰ, ਨਿਊ ਕਲੋਨੀ ਲਾਲੇਵਾਲੀ ਤੋਂ ਲੱਧੇਵਾਲੀ ਰੋਡ , ਏਕਤਾ ਨਗਰ ਲੱਧੇਵਾਲੀ, ਕਲੋਨੀ ਇੰਪੀਰੀਅਲ ਮੇਨਰ ਹੋਟਲ ਦੇ ਪਿਛੇ ਲੱਧੇਵਾਲੀ, ਬਸੰਤ ਹਿਲ ਕਲੋਨੀ ਦੇ ਨਜ਼ੀਦਕ ਕਲੋਨੀ ਮੇਨ ਹੁਸ਼ਿਆਰਪੁਰ ਰੋਡ,ਨਿਊ ਕਲੋਨੀ ਸਾਹਮਣੇ ਵਜ਼ੀਰ ਸਿੰਘ ਇਨਕਲੇਵ ਲੱਧੇਵਾਲੀ, ਸੁਮਨ ਡੇਅ ਬੋਰਡਿੰਗ ਸਕੂਲ ਲੱਧੇਵਾਲੀ ਦੇ ਸਾਹਮਣੇ ਕਲੋਨੀ, ਹੁਸ਼ਿਆਰਪੁਰ ਰੋਡ ਤੇ ਪਿੰਡ ਚੋਹਕਾ ਨਜ਼ਦੀਕ ਰਾਧਾ ਸੁਆਮੀ ਸਤਿਸੰਗ ਭਵਨ ਦੇ ਨਜ਼ਦੀਕ ਕਲੋਨੀ, ਪਿੰਡ ਚੋਹਕਾ ਦੀ ਫਿਰਨੀ ਦੇ ਨਜ਼ਦੀਕ ਕਲੋਨੀ, ਨਿਊ ਕਲੋਨੀ ਨਜ਼ਦੀਕ ਨਾਨਕ ਨਗਰ ਲੱਧੇਵਾਲੀ ਰੋਡ, ਢਿਲਵਾਂ ਨਗਰ ਨਜਦੀਕ ਨਾਨਕ ਨਗਰ ਲੱਧੇਵਾਲੀ ਰੋਡ, ਨਿਊ ਕਲੋਨੀ ਨਜਦੀਕ ਨਾਨਕ ਨਗਰ ਲੱਧੇਵਾਲੀ ਰੋਡ ਨਾਲ ਸਬੰਧਿਤ ਕਲੋਨੀਆਂ ਲਈ ਕੈਂਪ ਜੇ.ਸੀ.ਰਿਜ਼ੋਰਟ ਚੁਗਿੱਟੀ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਕਟਰ 6 ਅਧੀਨ ਕਲੋਨੀ ਸਾਹਮਣੇ ਅਰਮਾਨ ਨਗਰ ਦਕੋਹਾ, ਕਲੋਨੀ ਢਿਲਵਾਂ ਤੋਂ ਧੰਨੋਵਾਲੀ ਰੋਡ ਨਜ਼ਦੀਕ ਰੇਲਵੇ ਕਰਾਸਿੰਗ, ਕਲੋਨੀ ਨਜ਼ਦੀਕ ਢਿਲਵਾਂ ਤੋਂ ਧੰਨੋਵਾਲੀ ਰੋਡ ਰੇਲਵੇ ਕਰਾਸਿੰਗ, ਕਲੋਨੀ ਨਜ਼ਦੀਕ ਮਹਿੰਗਾ ਸਿੰਘ ਕਲੋਨੀ, ਕਲੋਨੀ ਡੀ.ਐਸ.ਪੀ.ਨਜਦੀਕ ਭੁੱਲਰ ਕਲੋਨੀ ਦਕੋਹਾ, ਕਲੋਨੀ ਨਜ਼ਦੀਕ ਭੁੱਲਰ ਕਲੋਨੀ ਧੰਨੋਵਾਲੀ ਰੋਡ ਦਕੋਹਾ, ਢਿਲਵਾਂ ਤੋਂ ਨੰਗਲ ਸ਼ਾਮਾ ਰੋਡ ਤੇ ਕਲੌਨੀ, ਭੋਜੋਵਾਲ ਰੋਡ ਤੇ ਖੱਬੇ ਹੱਥ ਕਲੋਨੀ, ਭੋਜੋਵਾਲ ਰੋਡ ਤੇ ਸੱਜੇ ਹੱਥ ਕਲੋਨੀ ( ਗੈਸ ਗੁਦਾਮ ਦੇ ਪਿਛੇ) ਕਲੋਨੀਆਂ ਲਈ ਕੈਂਪ ਡਿਫੈਂਸ ਕਲੌਨੀ ਕੈਂਟ ਰੋਡ ਜਲੰਧਰ ਵਿਖੇ ਲਗਾਇਆ ਜਾਵੇਗਾ।
ਸ੍ਰੀਮਤੀ ਕਲੇਰ ਨੇ ਅਗੇ ਦੱਸਿਆ ਕਿ ਸੈਕਟਰ 12 ਅਧੀਨ ਆਉਂਦੀ ਕਲੋਨੀਆਂ ਲਈ ਸ਼ਿਵ ਵਿਹਾਰ ਨਜ਼ਦੀਕ ਗਰੀਨ ਮਾਡਲ ਟਾਊਨ, ਸ਼ਿਵ ਵਿਹਾਰ ਐਕਸਟੈਂਸ਼ਨ ਠਾਕੁਰ ਕੋਲਡ ਸਟੋਰ ਦੇ ਪਿਛੇ ਜੀ.ਟੀ.ਬੀ.ਨਗਰ ਇਨਕਲੇਰ ਨਜਦੀਕ ਗਰੀਨ ਮਾਡਲ ਟਾਊਨ, ਚਣੱਕਿਆ ਕਲੌਨੀ ਵਡਾਲਾ ਤੋਂ ਮਿੱਠਾਪੁਰ ਰੋਡ, ਗਰੀਨ ਐਵਿਨਿਊ ਵਡਾਲਾ ਤੋਂ ਮਿੱਠਾਪੁਰ ਰੋਡ, ਰਵਿੰਦਰ ਨਗਰ ਨਜਦੀਕ ਅਰਬਨ ਨਗਰ ਫੇਸ 2 , ਰਵਿੰਦਰ ਨਗਰ ਐਕਸਟੈਂਸ਼ਨ ਨਜ਼ਦੀਕ ਸਿਟੀਜਨ ਕੋਆਪਰੇਟਿਵ ਬੈਂਕ ਲਈ ਸਵੇਰੇ 09.00 ਵਜੇ ਤੋਂ ਦੁਪਹਿਰ 01.00 ਵਜੇ ਤੱਕ ਸੰਘਾ ਚੌਕ ਵਿਖੇ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਕਟਰ 12 ਅਧੀਨ ਬਸੰਤ ਐਵਿਨਿਊ ਨਜਦੀਕ ਸਿਟੀਜਨ ਕੋਆਪਰੇਟਿਵ ਬੈਂਕ, ਸਟੇਟ ਐਵਿਨਿਊ ਨਜਦੀਕ ਸਿਟੀਜਨ ਕੋਆਪਰੇਟਿਵ ਬੈਂਕ, ਰਾਜਾ ਗਾਰਡਨ ਪੰਜਾਬ ਪੇਲੈਸ ਦੇ ਪਿਛੇ , ਰਮਨੀਕ ਨਗਰ ਨਜਦੀਕ ਪ੍ਰਿੰਸ ਪੇਲੈਸ, ਪ੍ਰਤਾਪ ਨਗਰ ਪਿੰਡ ਬੂਟਾ, ਲਾਲ ਜੀ ਨਗਰ ਨਜਦੀਕ ਪ੍ਰਤਾਪ ਨਗਰ ਲਈ ਦੁਪਹਿਰ 02.00 ਵਜੇ ਤੋਂ ਸ਼ਾਮ 06.00 ਵਜੇ ਤੱਕ ਈਜ਼ੀ ਡੇਅ ਦੀ ਪਾਰਕਿੰਗ ਨਜਦੀਕ ਮਿੱਠਾਪੁਰ ਰੋਡ ਵਿਖੇ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸੈਕਟਰ 12 ਅਧੀਨ ਨਿਊ ਕਲੋਨੀ ਸਾਹਮਣੇ ਈਸ਼ਰ ਪੂਰੀ ਕਲੌਨੀ,ਗੰਦੇ ਨਾਲੇ ਦੇ ਸਾਹਮਣੇ ਕਲੋਨੀ ਪਿੰਡ ਲੁਹਾਰ ਨੰਗਲ, ਕਲੋਨੀ ਮਿੱਠਾਪੁਰ ਰੋਡ ਸਾਹਮਣੇ ਭੰਵਰਾ ਮੋਟਰ,ਕਲੌਨੀ ਮਿੱਠਾਪੁਰ ਰੋਡ ਨਜ਼ਦੀਕ ਰਾਜੂ ਬਿਲਡਿੰਗ ਵਰਕਸ ( ਖੱਬਾ ਪਾਸਾ), ਕਲੋਨੀ ਮਿੱਠਾਪੁਰ ਰੋਡ ਨਜ਼ਦੀਕ ਰਾਜੂ ਬਿਲਡਿੰਗ ਵਰਕਸ ( ਸੱਜਾ ਪਾਸਾ ),ਕਲੌਨੀ ਕੁੱਕੀ ਢਾਬ ਰੋਡ, ਨਿਊ ਈਸ਼ਰ ਪੁਰੀ ਕਲੋਨੀ ਦੇ ਨਾਲ ਗੰਦੇ ਨਾਲੇ ਦੇ ਸਾਹਮਣੇ ਕਲੋਨੀ, ਮਿੱਠਾ ਪੁਰ ਤੋਂ 66 ਫੁੱਟੀ ਰੋਡ ਤੇ ਕਲੋਨੀ, ਰੈਵਨਿਊ ਰਸਤੇ ਤੇ ਨਵੀਂ ਕਲੋਨੀ ਕੁੱਕੀ ਢਾਬ ਲਈ ਸਵੇਰੇ 09.00 ਵਜੇ ਤੋਂ ਦੁਪਹਿਰ 01.00 ਵਜੇ ਤੱਕ 66 ਫੁੱਟੀ ਰੋਡ ਤੇ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ 12 ਸੈਕਟਰ ਨਾਲ ਸਬੰਧਿਤ ਕਲੌਨੀਆਂ ਪਾਰਕ ਐਵਿਨਿਊ ਫਲੈਟਾਂ ਦੇ ਨਜ਼ਦੀਕ ਕਲੌਨੀ ਪਿੰਡ ਖਿੰਗਰਾ, ਕਲੋਨੀ ਸੁਧਾਮਾ ਵਿਹਾਰ ਦੇ ਨਾਲ ਸਾਹਮਣੇ ਐਮ.ਪੀ.ਪ੍ਰਾਪਰਟੀ ਲਿੰਕਰ ਲਿੰਕ ਰੋਡ, ਕਲੋਨੀ ਨਜ਼ਦੀਕ ਕੇ.ਪੀ.ਸਟੇਡੀਅਮ ਕੁੱਕੀ ਢਾਬ ਰੋਡ ਸਬੰਧੀ ਦੁਪਹਿਰ 02.00 ਵਜੋ ਤੋਂ ਸ਼ਾਮ 06.00 ਵਜੇ ਤੱਕ ਸਰਕਾਰੀ ਹਾਈ ਸਕੂਲ ਪਿੰਡ ਮਿੱਠਾਪੁਰ ਚੌਕ ਵਿਖੇ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸੈਕਟਰ 13 ਅਧੀਨ ਆਉਂਦੀਆਂ ਕਲੋਨੀਆਂ ਜਿਨ੍ਹਾਂ ਵਿਚ ਦੂਰਦਰਸ਼ਨ ਇਨਕਲੇਵ ਨਜ਼ਦੀਕ ਨਕੋਦਰ ਰੋਡ, ਵਿਰਕ ਕਲੋਨੀ ਨਜ਼ਦੀਕ ਵਡਾਲਾ ਚੌਕ, ਬਸਤੀ ਸੇਖ ਐਕਸਟੈਂਸ਼ਨ ਬਸਤੀ ਸੇਖ, ਕਲੋਨੀ ਸ਼ਮਸ਼ਾਨ ਘਾਟ ਤੋਂ ਤਿਲਕ ਨਗਰ ਰੋਡ ਨਜ਼ਦੀਕ ਨਿਊ ਦਸਮੇਸ਼ ਨਗਰ, ਕਲੌਨੀ ਨਿਊ ਦਿਉਲ ਨਗਰ ਨਜ਼ਦੀਕ ਐਸ.ਪੀ.ਪ੍ਰਾਈਮ ਸਕੂਲ, ਕਲੌਨੀ ਨਜ਼ਦੀਕ ਵਡਾਲਾ ਚੌਕ ਸਟੇਟ ਬੈਂਕ ਆਫ ਇੰਡੀਆ ਦੇ ਨਜ਼ਦੀਕ ਨਕੋਦਰ ਚੌਕ ਲਈ ਕੈਂਪ ਸਵੇਰੇ 09.00 ਵਜੇ ਤੋਂ ਸ਼ਾਮ 06.00 ਵਜੇ ਤੱਕ ਅਮਨਜੀਤ ਕੌਰ ਮੇਜਰ ਕੌਸ਼ਲਰ ਦੇ ਘਰ ਦੇ ਨਜ਼ਦੀਕ ਲਗਾਇਆ ਜਾਵੇਗਾ। ਉਨ੍ਹਾਂ ਅਗੇ ਦੱਸਿਆ ਕਿ ਸੈਕਟਰ 17 ਅਧੀਨ ਪੈਂਦੀ ਨਿਊ ਕਲੋਨੀ ਰਾਜ ਨਗਰ, ਨਿਊ ਨਗਰ ਨਜ਼ਦੀਕ ਨਿਊ ਰਤਨ ਨਗਰ, ਨਿਊ ਕਲੋਨੀ ਨਜ਼ਦੀਕ ਕੋਹੇਨੂਰ ਇੰਡਸਟਰੀ ਕਪੂਰਥਲਾ ਰੋਡ, ਕਲੋਨੀ ਨਜ਼ਦੀਕ ਨਰਾਇਣ ਸਿੰਘ ਦੋਲੋ ਫਾਰਮ ਅਤੇ ਨਜ਼ਦੀਕ ਸ਼ਮਸ਼ਾਨ ਘਾਟ ਬਸਤੀ ਬਾਵਾ ਖੇਲ੍ਹ, ਕਲੋਨੀ ਨਜ਼ਦੀਕ ਕਬੀਰ ਵਿਹਾਰ ਬਸਤੀ ਬਾਵਾ ਖੇਲ੍ਹ, ਕਲੋਨੀ ਸਰਕਾਰੀ ਸਕੂਲ ਦੇ ਪਿਛੇ ਰਾਜ ਨਗਰ ਲਈ ਕਬੀਰ ਵਿਹਾਰ ਵਿਖੇ ਕੈਂਪ ਲਗਾਇਆ ਜਾਵੇਗਾ। ਸ੍ਰੀ ਕਲੇਰ ਨੇ ਅਗੇ ਦੱਸਿਆ ਕਿ ਇਸੇ ਤਰ੍ਹਾਂ ਸੈਕਟਰ 18 ਅਧੀਨ ਆਉਂਦੀਆਂ ਕਲੋਨੀਆਂ ਨਿਊ ਕਲੋਨੀ ਨਹਿਰ ਦੇ ਨਾਲ ਬਸਤੀ ਦਾਨਿਸ਼ਮੰਦਾਂ, ਨਿਊ ਕਲੋਨੀ ਸਾਹਮਣੇ ਲੈਦਰ ਕੰਪਲੈਕਸ, ਕਲੋਨੀ ਮੇਨ ਸੰਗਲ ਸੋਹਲ ਰੋਡ ਗਣਪਤ ਪ੍ਰਾਪਰਟੀ ਲਿੰਕਰ ਦੇ ਨਾਲ, ਕਲੋਨੀ ਮੇਨ ਸੰਗਲ ਸੋਹਲ ਰੋਡ ਪੀਤਾਂਜਲੀ ਅਰੋਗਯਾ ਕੇਂਦਰ ਦੇ ਨਾਲ ,ਪਾਰਸ ਅਸਟੇਟ ਐਕਸਟੈਂਸਨ ਬਸਤੀ ਪੀਰ ਦਾਦ, ਕਲੋਨੀ ਤਾਰਾਂਵਾਲੀ ਸੇਰ ਸਿੰਘ ਕਲੋਨੀ ਦੇ ਪਿਛਲੇ ਬਸਤੀ ਪੀਰ ਦਾਦ, ਕਲੋਨੀ ਸਾਹਮਣੇ ਟਯੌਟਾ ਸੂਅਰੂਮ ਕਪੂਰਥਲਾ ਰੋਡ ਲਈ ਸਵੇਰੇ 09.00 ਵਜੇ ਤੋਂ ਦੁਪਹਿਰ 01.00 ਵਜੇ ਤੱਕ ਬਸਤੀ ਮਿੱਠੂ ਲੈਦਰ ਕੰਪਲੈਕਸ ਰੋਡ ਵਿਖੇ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪੰਨੂ ਫਾਰਮ ਦੇ ਅੰਦਰ ਕਲੋਨੀ ਕਪੂਰਥਲਾ ਰੋਡ, ਕਲੋਨੀ ਨਜ਼ਦੀਕ ਸ਼ੇਰ ਸਿੰਘ ਕਲੋਨੀ ਜਠੇਰੇ ਵਾਲੀ ਜਗ੍ਹਾ ਬਸਤੀ ਪੀਰ ਦਾਦ, ਕਲੋਨੀ ਰੋਜ਼ ਗਾਰਡਲ ਬੈਕਸਾਈਡ ਪੰਨੂ ਵਿਹਾਰ ਬਸਤੀ ਪੀਰਦਾਦ, ਕਲੋਨੀ ਸੰਨ ਸਿਟੀ ਫੇਜ 1 ਬਸਤੀ ਦਾਨਿਸ਼ਮੰਦਾਂ ਮੇਨ ਰੋਡ, ਕਲੋਨੀ ਗਰੀਨ ਵੈਲੀ ਬਸਤੀ ਦਾਨਿਸ਼ਮੰਦਾਂ ਮੇਨ ਰੋਡ ਬਸਤੀ ਪੀਰ ਦਾਦ, ਕਲੋਨੀ ਨਜ਼ਦੀਕ ਪੀਰ ਦੀ ਜਗ੍ਹਾ ਬਸਤੀ ਦਾਨਿਸ਼ਮੰਦਾਂ ਰੋਡ ਵਿਖੇ ਦੁਪਹਿਰ 2.00 ਵਜੇ ਤੋਂ ਸ਼ਾਮ 06.00 ਵਜੇ ਤੱਕ ਸਾਹਮਣੇ ਕੋਹੇਨੂਰ ਫੈਕਟਰੀ ਕਪੂਰਥਲਾ ਰੋਡ ਵਿਖੇ ਕੈਂਪ ਲਗਾਇਆ ਜਾਵੇਗਾ।