ਮੰਡੀ ਗੋਬਿੰਦਗੜ੍ਹ, 26 ਮਈ (ਮਨੋਜ ਭਾਲਾ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਮੈਡਮ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਡੀ.ਐਸ.ਪੀ ਮਨਪ੍ਰੀਤ ਸਿੰਘ ਸਰਕਲ ਅਮਲੋਹ ਦੀਆਂ ਹਦਾਇਤਾਂ ਮੁਤਾਬਿਕ ਦੋ ਵਿਅਕਤੀਆਂ ਨੂੰ 800 ਗ੍ਰਾਮ ਅਫੀਮ ਅਤੇ ਦੋ ਵਿਅਕਤੀਆਂ ਨੂੰ 420 ਬੋਤਲਾਂ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੰਡੀ ਗੋਬਿੰਦਗੜ੍ਹ ਦੇ ਪੁਲਿਸ ਥਾਣੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇੰਸਪੈਕਟਰ ਕੰਵਲਜੀਤ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਨੇ ਦੱਸਿਆ ਕਿ ਬੀਤੀ ਸ਼ਾਮ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਫਤਹਿਗੜ੍ਹ ਨਿਊਆਂ ਨੇੜੇ ਗੂਗਾ ਮਾੜੀ ਮੌਜੂਦ ਸੀ ਤਾਂ ਫਤਿਹਗੜ੍ਹ ਨਿਊਆਂ ਤੋਂ ਸਲਾਰ ਮਾਜਰਾ ਨੂੰ ਜਾਂਦੇ ਸਮੇ ਗੂਗਾ ਮਾੜੀ ਦੇ ਕੋਲ ਇੱਕ ਕਾਰ ਨੰਬਰ ਪੀ.ਬੀ11 ਟੀ-6075 ਮਾਰਕਾ ਹੋਡਾ ਅਮੇਜ ਦਿਖਾਈ ਦਿੱਤੀ, ਜਿਸ ਨੂੰ ਰੋਕ ਕੇ ਚੈੱਕ ਕੀਤਾ, ਜੋ ਚੈੱਕ ਕਰਨ ਤੇ ਕਾਰ ਚਲਾਉਣ ਵਾਲੇ ਕਥਿਤ ਡਰਾਇਵਰ ਬਲਜਿੰਦਰ ਸਿੰਘ ਉਰਫ ਬੋਤਾ ਪੁੱਤਰ ਗੁਰਨਾਮ ਸਿੰਘ ਵਾਸੀ ਹਮਝੜੀ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਪਾਸੋਂ 600 ਗ੍ਰਾਮ ਅਫੀਮ ਅਤੇ ਨਾਲ ਬੈਠੇ ਕਥਿਤ ਲਖਵੀਰ ਸਿੰਘ ਪੁੱਤਰ ਗਰਜਾ ਸਿੰਘ ਵਾਸੀ ਦਾਤਾ ਸਿੰਘ ਵਾਲਾ ਥਾਣਾ ਗੜ੍ਹੀ ਜਿਲ੍ਹਾ ਜੀਂਦ ਹਰਿਆਣਾ ਪਾਸੋਂ 200 ਗ੍ਰਾਮ ਅਫੀਮ ਬ੍ਰਾਮਦ ਹੋਈ, ਜਿਨਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 107 ਮਿਤੀ 25.05.17 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕੀਤਾ ਗਿਆ, ਉਨਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨਾਂ ਤੋਂ ਹੋਰ ਵੀ ਖੁਲਾਸਾ ਹੋਣ ਦੀ ਉਮੀਦ ਹੈ। ਉਨਾਂ ਇਹ ਵੀ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਮਾਮਲਿਆਂ ਚ ਮੁਕੱਦਮੇ ਚਲ ਰਹੇ ਹਨ।