ਕਾਦੀਆਂ, 25 ਮਈ (ਅਬਦੁਲ ਤਾਰੀ, ਰਾਜੂ ਖੈਹਿਰਾ)- ਜ਼ਿਲ੍ਹਾ ਸਿਖਿਆ ਅਧਿਕਾਰੀ ਰਾਕੇਸ਼ ਬਾਲਾ ਨੇ ਜਿਲਾ ਦਫਤਰ ਵਿਚ ਅਪਣਾ ਅਹੁਦਾ ਸੰਭਾਲ ਲਿਆ।ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਜਿਲੇ ਦੇ ਵ¤ਖ ਵ¤ਖ ਸੰਸਥਾਵਾਂ ਦੇ ਸਿਖਿਆਵਿਦ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜਿਹਨਾਂ ਵਿਚ ਉਹਨਾਂ ਦੇ ਪਤੀ ਡਾ ਜਗਜੀਵਨ ਸਾਬਕਾ ਸਿਵਿਲ ਸਰਜਨ ਉਹਨਾਂ ਦੀਆਂ ਬੇਟੀਆਂ ਡਾ ਸਮਿਤਾ ਅਤੇ ਅਮਿਤਾ, ਸਤਪਾਲ, ਵਿਨੈ ਚੋਧਰੀ, ਧੀਰਸੈਨ, ਪਰਮਜੀਤ ਸਿੰਘ, ਰਘੂਬੀਰ ਸਿੰਘ, ਸੰਜੀਵ ਕੁਮਾਰ, ਡਾ. ਵਿਸ਼ਾਲ, ਇੰਜੀਨੀਅਰ ਸੁਨੀਲ, ਡਾ. ਗੋਤਮ, ਡਾ. ਹਰਪ੍ਰੀਤ ਸਿੰਘ, ਰਮੇਸ਼ ਕੁਮਾਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਦਫਤਰ ਪਹੁੰਚਣ ਤੇ ਸਾਰੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਰਾਕੇਸ਼ ਬਾਲਾ ਪਿੰਡ ਮਗਰਮੂਧੀਆਂ ਵਿਚ ਬਤੌਰ ਪ੍ਰਿੰਸੀਪਲ ਨਿਯੁਕਤ ਸੀ। ਅਹੁਦਾ ਸੰਭਾਲਣ ਦੇ ਬਾਅਦ ਜ਼ਿਲ੍ਹਾ ਸਿਖਿਆ ਅਧਿਕਾਰੀ ਰਾਕੇਸ਼ ਬਾਲਾ ਨੇ ਕਿਹਾ ਕਿ ਦਫਤਰ ਦੇ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੇ ਲਈ ਕਿਹਾ ਕਿ ਜੇਕਰ ਉਹ ਲਗਨ ਅਤੇ ਮਿਹਨਤ ਨਾਲ ਅਪਣੀ ਡਿਊਟੀ ਨਿਭਾਉਣਗੇ ਤਾਂ ਉਹ ਹਮੇਸ਼ਾ ਆਪਣੇ ਕਰਮਚਾਰੀਆ ਅਤੇ ਅਧਿਕਾਰੀਆਂ ਦਾ ਸਾਥ ਦੇਣਗੇ।ਇਸ ਮੌਕੇ ’ਤੇ ਉਹਨਾਂ ਦੇ ਨਾਲ ਉਪ ਜ਼ਿਲ੍ਹਾ ਸਿਖਿਆ ਅਧਿਕਾਰੀ ਰਾਕੇਸ਼ ਗੁਪਤਾ, ਪ੍ਰਿੰਸੀਪਲ ਰਾਮਪਾਲ ਗੁਪਤਾ, ਪ੍ਰਿੰਸੀਪਲ ਦਰਸ਼ਨ ਸਿੰਘ, ਹੈਡਮਾਸਟਰ ਅਰਵਿੰਦਰਜੀਤ ਸਿੰਘ ਭਾਟੀਆ, ਡਿਪਟੀ ਈ ਉ ਸੰਤੋਖ ਰਾਜ ਲੂੰਬਾ, ਉਪ ਜ਼ਿਲ੍ਹਾ ਅਧਿਕਾਰੀ ਭਰਤ ਭੂਸ਼ਣ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕੋਂਸਲਰ, ਮੁਕੇਸ਼ ਵਰਮਾ, ਲੈਕਚਰਾਰ ਜੁਗਲ ਕਿਸ਼ੋਰ ਸੁਪਰਡੈਂਟ ਰਛਪਾਲ ਸਿੰਘ, ਰਵਿ ਕੁਮਾਰ, ਸੁਮਿਤ ਕੁਮਾਰ ਆਦਿ ਮੋਜੂਦ ਸਨ।