ਮਲੋਟ, 24 ਮਈ (ਜਗਦੀਪ ਧਵਨ)- ਸਥਾਨਕ ਭਾਜਪਾ ਦਫ਼ਤਰ ਵਿਖੇ ਜਿਲ੍ਹਾ ਭਾਜਪਾ ਯੁਵਾ ਮੋਰਚਾ ਦੀ ਇੱਕ ਹੰਗਾਮੀ ਮੀਟਿੰਗ ਜਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸੋਮ ਨਾਥ ਕਾਲੜਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿਚ ਜਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਅਤੇ ਸੋਮਨਾਥ ਕਾਲੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਇਹ ਜੋ ਕੇਰਲ ਵਿਚ ਆਰ.ਐਸ.ਐਸ. ਸੰਘ ਦੇ 400 ਵਰਕਰਾਂ ਦੀਆਂ ਹੱਤਿਆਵਾਂ ਹੋ ਚੁੱਕੀਆਂ ਹਨ, ਉਸ ਦੀ ਜਿੰਮੇਵਾਰ ਸਿਰਫ਼ ਕੇਰਲ ਸਰਕਾਰ ਹੈ। ਉਨ੍ਹਾਂ ਮੰਗ ਕੀਤੀ ਕਿ ਕੇਰਲ ਸਰਕਾਰ ਨੂੰ ਤੁਰੰਤ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਸੀਨੀਅਰ ਆਗੂ ਰਾਜ ਬਠਲਾ, ਮਨੋਹਰ ਲਾਲ ਨਾਗਪਾਲ ਅਤੇ ਡਾ. ਰਾਜਪਾਲ ਵਲੇਚਾ ਨੇ ਵੀ ਕਿਹਾ ਕਿ ਸੰਘ ਦੇ ਵਰਕਰਾਂ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਫ਼ਾਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੰਘ ਦੇ ਵਰਕਰਾਂ ਦੀਆਂ ਹੱਤਿਆਵਾਂ ਬੰਦ ਨਾ ਹੋਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਯੁਵਾ ਮੋਰਚਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੱਢਿਆ ਗਿਆ ਅਤੇ ਗਾਂਧੀ ਚੌਕ ਵਿਚ ਕੇਰਲ ਸਰਕਾਰ ਅਤੇ ਅੱਤਵਾਦੀਆਂ ਦਾ ਪੁਤਲਾ ਫ਼ੂਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ’ਤੇ ਮੰਡਲ ਪ੍ਰਧਾਨ ਯੁਵਾ ਮੋਰਚਾ ਕੇਸ਼ਵ ਸਿਡਾਨਾ, ਪ੍ਰਵੀਨ ਮਦਾਨ, ਮੁਕੇਸ਼ ਜੱਗਾ, ਮੀਨੂੰ ਵਾਟਸ, ਟੈਨੀ, ਸੰਦੀਪ ਵਰਮਾ, ਡਾ. ਰਜਿੰਦਰ ਬਾਂਸਲ, ਓਮ ਪ੍ਰਕਾਸ਼ ਗਰੋਵਰ, ਸੀਤਾ ਰਾਮ ਖਟਕ, ਡਾ. ਜਗਦੀਸ਼, ਡਾ. ਰਾਜ ਸ਼ਰਮਾ, ਜਤਿਨ ਸੋਨੀ, ਜਸਕਰਨ ਸਿੰਘ ਧੌਲਾ, ਸ਼ੁਭਾਸ਼ ਮਦਨਪੋਤਰਾ, ਸੁਖਵੀਰ ਸਿੰਘ, ਅਜੈ ਸੁਖੀਜਾ, ਬੰਟੀ ਆਹੂਜਾ, ਅਜੀਤਪਾਲ ਬੁਰਜ਼ਾਂ, ਅੰਗਰੇਜ਼ ਸਿੰਘ ਉੜਾਂਗ ਆਦਿ ਭਾਰੀ ਗਿਣਤੀ ਵਿਚ ਨੌਜਵਾਨ ਵਰਕਰ ਹਾਜ਼ਰ ਸਨ।