ਬ੍ਰਿਟੇਨ ਦੇ ਮੈਨਚੇਸਟਰ ‘ਚ ਵੱਡਾ ਬੰਬ ਧਮਾਕਾ, 22 ਮੌਤਾਂ

image ਲੰਡਨ, 23 ਮਈ (ਪੰਜਾਬ ਟਾਇਮਜ਼ ਬਿਊਰੋ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਉੱਤਰ ’ਚ ਪੈਂਦੇ ਸ਼ਹਿਰ ਮੈਨਚੇਸਟਰ ’ਚ ਸੋਮਵਾਰ ਰਾਤ 10:35 ਵਜੇ ਇਕ ਸੰਗੀਤ ਪ੍ਰੋਗਰਾਮ ਦੌਰਾਨ ਜ਼ਬਰਦਸਤ ਬੰਬ ਧਮਾਕੇ ’ਚ ਹੁਣ ਤਕ 22 ਨਾਗਰਿਕ ਮਾਰੇ ਗਏ, ਜਦੋਂ ਕਿ 50 ਤੋਂ ਵਧ ਜ਼ਖਮੀ ਦੱਸੇ ਜਾ ਰਹੇ ਹਨ।ਧਮਾਕਾ  ਅਮਰੀਕੀ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦਾ ਸੰਗੀਤ ਪ੍ਰੋਗਰਾਮ ਦੌਰਾਨ ਹੋਇਆ। ਉਸ ਸਮੇਂ ਉੱਥੇ ਲਗਭਗ 21 ਹਜ਼ਾਰ ਲੋਕ ਮੌਜੂਦ ਸਨ।ਇਸਲਾਮਿਕ ਸਟੇਟ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਦੋ ਦਰਜਨ ਦੇ ਕਰੀਬ ਗ੍ਰਿਫਤਾਰੀਆਂ ਕੀਤੀਆਂ ਹਨ। ਮੁੱਖ ਹਮਲਾਵਰ ਦੀ ਪਹਿਚਾਣ ਕਰ ਲਈ ਗਈ ਹੈ। ਪੀੜਤਾਂ ਨੂੰ ਮੈਨਚੇਸਟਰ ਸ਼ਹਿਰ ਦੇ 6 ਹਸਪਤਾਲਾਂ ‘ਚ ਲਿਜਾਇਆ ਗਿਆ ਹੈ। ਧਮਾਕੇ ਦੇ ਬਾਅਦ ਮੈਨਚੇਸਟਰ ਵਿਕਟੋਰੀਆ ਰੇਲਵੇ ਸਟੇਸ਼ਨ ’ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਪੁਲਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦਾਂ ਮੁਤਾਬਕ, ਧਮਾਕੇ ਦੌਰਾਨ ਅਰਿਆਨਾ ਗ੍ਰਾਂਡੇ ਸਟੇਜ ’ਤੇ ਮੌਜੂਦ ਨਹੀਂ ਸੀ, ਜਦੋਂ ਅਚਾਨਕ ਧਮਾਕਾ ਹੋਇਆ ਤਾਂ ਲੋਕਾਂ ‘ਚ ਹਫੜਾ-ਦਫੜੀ ਮਚ ਗਈ। ਭਾਰਤ ਸਮੇਤ ਕਈ ਦੇਸ਼ਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

Send this to a friend