ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਤੰਬਾਕੂ ਵਿਰੋਧੀ ਜਾਗਰੂਕਤਾ ਵੈਨ ਰਵਾਨਾ

image ਅਮਲੋਹ, 23 ਮਈ (ਰਣਜੀਤ ਘੁੰਮਣ)- ਸਿਹਤ ਵਿਭਾਗ ਵੱਲੋਂ ਮਈ ਮਹੀਨੇ ਨੂੰ ਤੰਬਾਕੂ ਵਿਰੋਧੀ ਮੰਥ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਪੂਰੇ ਪੰਜਾਬ ਵਿੱਚ ਤੰਬਾਕੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਨੂੰ ਤੰਬਾਕੂ ਮੁਕਤ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਆਮਜਨਤਾ ਨੂੰ ਤੰਬਾਕੂ ਦੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾ ਤੋ ਂਬਚਾਅ ਸਬੰਧੀ ਜਾਗਰੂਕਤਾ ਵੈਨ ਚਲਾਈ ਗਈ ਜਿਸ ਨੂੰ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਵੱਲੋਂ 2 ਮਈ ਨੂੰ ਪੂਰੇ ਪੰਜਾਬ ਲਈ ਰਵਾਨਾ ਕੀਤਾ ਗਿਆ ਸੀ। ਇਹ ਤੰਬਾਕੂ ਜਾਗਰੂਕਤਾ ਵੈਨ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋ ਂਹੁੰਦੀ ਹੋਈ ਅੱਜ ਅਮਲੋਹ ਵਿੱਚ ਪਹੁੰਚੀ। ਇਸ ਮੌਕੇ ਸਮਾਗਮ ਦੌਰਾਨ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ ਏ ਰਾਮ ਕਿਸ਼ਨ ਭੱਲਾ ਵੱਲੋਂ ਇਸ ਤੰਬਾਕੂ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਵੱਖ ਵੱਖ ਥਾਵਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਐਸ.ਐਮ ਓ. ਬਿਮਲਾ ਚਾਲੀਆ, ਡਾ. ਜੈਦੀਪ, ਡਾ. ਅਮਨਦੀਪ ਧੀਮਾਨ, ਡਾ. ਤੀਰਥਬਾਲਾ, ਡਾ. ਪ੍ਰੀਤ ਘੁੰਮਣ ਡੀ ਐਚ ਓ, ਪ੍ਰਿਥੀਪਾਲ ਪਾਠਕ, ਜਸਮੀਤ ਸਿੰਘ ਰਾਜਾ, ਸ਼ਿੰਗਾਰਾ ਸਿੰਘ ਸਲਾਣਾ, ਪਰਮਜੀਤ ਸਿੰਘ ਰੂਪਾਲ, ਡਾ. ਗੁਰਜੀਤ ਸਿੰਘ ਸ਼ਾਹੀ, ਡਾ. ਸੁਖਬੀਰ ਸਿੰਘ, ਪਰਮਿੰਦਰ ਸਿੰਘ, ਮਾਸਟਰ ਕੈਲਾਸ਼ ਅਮਲੋਹੀ, ਹੈਪੀ ਸੇਢਾ, ਬਲਵਿੰਦਰ ਕੌਰ, ਭੂਸ਼ਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Send this to a friend