June 14, 2026 8:38 am

ਏ ਆਈ ਆਰ ਐਫ/ਐਨ ਆਰ ਐਮ ਯੂ ਨੇ ਭਾਰਤ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ

ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਅੱਜ ਪੂਰੇ ਭਾਰਤੀਆ ਰੇਲ ਵਿੱਚ ਏ ਆਈ ਆਰ ਐਫ/ਐਨ ਆਰ ਐਮ ਯੂ ਆਪਣੀ ਸਾਰੀਆਂ ਸ਼ਾਖਾਂ ਤੇ ਭਾਰਤ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੀ ਹੈ ਕਿਉਕਿ ਰੇਲ ਕਰਮਚਾਰੀਆਂ ਨੇ ਜੋ ਬੋਨਸ (ਪੀਐਲਬੀ) ਲੰਬੀ ਲੜ੍ਹਾਈ, ਸੰਘਰਸ਼ ਦੇ ਬਾਅਦ ਲਿਆ ਸੀ, ਪੰ੍ਰਤੂ ਸਰਕਾਰ ਉਸ ਵਿਚ ਬਦਲਾਓ ਕਰ ਰਹੀ ਹੈ ਜੋਕਿ ਰੇਲ ਕਰਮਚਾਰੀਆਂ ਨੂੰ  ਪ੍ਰਵਾਨ ਨਹੀਂ ਹੈ। ਠਾਕੁਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਰੇਲ ਮਜ਼ਦੂਰਾਂ ਨੂੰ ਦੱਸਿਆ ਕਿ ਬੋਨਸ ਪੀਐਲਬੀ(ਪ੍ਰੋਡਕਸ਼ਨ ਲਿੰਕਡ ਬੋਨਸ) ਦੇ ਅਧਾਰ ਤੇ ਆਉਣ ਵਾਲੇ ਸਮੇਂ ਵਿਚ ਰੇਲ ਮਜ਼ਦੂਰਾਂ ਨੂੰ ਨਹੀਂ ਮਿਲੇਗਾ। ਇਸ ਦਾ ਬਦਲਾਓ ਕੀਤਾ ਜਾ ਰਿਹਾ ਹੈ ਜੋਕਿ ਏ ਆਈ ਆਰ ਐਫ/ਐਨ ਆਰ ਐਮ ਯੂ ਨੂੰ ਮਨਜੂਰ ਨਹੀਂ। ਠਾਕੁਰ ਸਿੰਘ ਨੇ ਕਿਹਾ ਕਿ ਏ ਆਈ ਆਰ ਐਫ/ਐਨ ਆਰ ਐਮ ਯੂ ਨੇ ਬੋਨਸ ਦੇ ਲਈ ਇੱਕ ਲੰਬੀ ਲੜ੍ਹਾਈ ਲੜੀ ਸੀ ਜਿਸ ਨੂੰ ਯੂਨਂੀਅਨ ਦੇ ਕਾਰਜਕਰਤਾਵਾਂ ਨੇ ਆਪਣੀ ਸ਼ਾਹਦਤ ਦੇ ਕੇ ਪਾਇਆ ਸੀ। ਉਹ ਇਸ ਕੁਰਬਾਨੀ ਨੂੰ ਬੇਕਾਰ ਨਹੀਂ ਜਾਣ ਦੇਣਗੇ। ਜਿਸ ਦੀ ਸ਼ੁਰੂਆਤ1974 ਦੀ ਹੜਤਾਲ ਤੋਂ ਹੋਈ ਸੀ, 21 ਮਈ,1979 ਨੂੰ ਸਵ: ਜੇਪੀ ਚੌਬੇ ਮਹਾਂਮੰਤਰੀ ਏ ਆਈ ਆਰ ਐਫ/ ਐਨਆਰ ਐਮ ਯੂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਖਰਜੀ ਦੇਸਾਈ ਨੂੰ ਪੱਤਰ ਲਿਖਕੇ ਕਿਹਾ ਸੀ ਕਿ ਰੇਲ ਕਰਮਚਾਰੀਆਂ ਨੂੰ ਹੜਤਾਲ ਦੇ ਲਈ ਸੀਕ੍ਰੇਟ ਬੈਲੇਟ ਦਾ ਅਹਿਵਾਨ ਦਿੱਤਾ ਜਾਵੇ, 13 ਨਵੰਬਰ 1979 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਮੌਜ਼ੂਦਗੀ ਵਿਚ ਸਮਝੌਤਾ ਹੋਇਆ ਸੀ ਕਿ 15 ਦਿਨ ਤੋਂ ਸ਼ੁਰੂ ਹੋਕੇ ਅੱਜ 78 ਦਿਨ ਦਾ ਬੋਨਸ ਮਿਲ ਰਿਹਾ ਹੈ। ਰੇਲ ਕਰਮਚਾਰੀ ਇਸ ਵਿੱਚ ਕੋਈ ਬਦਲਾਓ ਨਹੀਂ ਚਾਹੁੰਦੇ। ਇਸ ਮੌਕੇ ਮੱਖਣ ਸਿੰਘ ਨੇ ਕਿਹਾ ਕਿ ਰੇਲਵੇ ਦੀਆਂ ਸੜਕਾਂ ਅਤੇ ਰੇਲਵੇ ਕੂਆਟਰਾਂ ਵਿੱਚ ਸੁਧਾਰ ਦਾ ਕੰਮ ਜ਼ਲਦੀ ਸ਼ੂਰੂ ਹੋਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਦੇ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਸ਼ੋਕ ਕੁਮਾਰ, ਮਨਜੀਤ ਸਿੰਘ ਭਾਰਤੀ, ਰਣਜੀਤ ਸਿੰਘ, ਸੁਰਜੀਤ ਕੁਮਾਰ, ਤੇਜਿਦਰ ਸ਼ਰਮਾ, ਮਨਜੀਤ ਸਿੰਘ ਢਿੱਲੋਂ, ਪੀ ਕੇ ਗੁਪਤਾ ਅਤੇ ਸਾਰੇ ਰੇਲ ਕਰਮਚਾਰੀਆਂ ਨੇ  ਰੋਸ਼ ਪ੍ਰਦਰਸ਼ਨ ‘ਚ ਭਾਗ ਲਿਆ।

Send this to a friend