ਫਗਵਾੜਾ ਦੇ ਪੋਸ਼ ਇਲਾਕੇ ਵਿੱਚ ਦਿਨ ਦਿਹਾੜੇ ਔਰਤ ਦਾ ਕਤਲ

image ਫਗਵਾੜਾ, 23 ਮਈ (ਪਰਵਿੰਦਰ ਜੀਤ ਸਿੰਘ)- ਸਥਾਨਕ ਹਰਗੋਬਿੰਦ ਨਗਰ ਵਿਖੇ ਦਿਨ ਦਿਹਾੜੇ ਦਿਲ ਦਿਹਲਾ ਦੇਣ ਵਾਲੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ ਦੇ ਪੋਸ਼ ਇਲਾਕੇ ਅਤੇ ਮਸ਼ਹੂਰ ਚੋਪਾਟੀ ਪੁਆਇੰਟ ਦੇ ਨਜ਼ਦੀਕ ਇਕ 60 ਸਾਲਾ ਔਰਤ ਦਾ ਦਿਨ ਦਿਹਾੜੇ ਬੜੀ ਬਹਿਰਿਹਮੀ ਨਾਲ ਕਤਲ ਕਰ ਦਿ¤ਤਾ ਗਿਆ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਕੌਰ ਪਤਨੀ ਪਟਵਾਰੀ ਸਰੂਪ ਸਿੰਘ ਵਜੋਂ ਕੀਤੀ ਗਈ ਹੈ। ਸੁਰਿੰਦਰ ਕੌਰ ਕਾਫੀ ਲੰਮੇ ਸਮੇਂ ਤੋਂ ਇਥੇ ਇਕਲੀ ਰਹਿੰਦੀ ਸੀ ਜਦਕਿ ਪਤੀ ਦਾ ਪਹਿਲਾਂ ਹੀ ਦਿਹਾਂਤ ਹੋ ਚੁ¤ਕਾ ਹੈ। ਮ੍ਰਿਤਕ ਦਾ ਬੇਟਾ ਅਤੇ ਨੂੰਹ ਅਸਟ੍ਰੇਲੀਆ ਰਹਿੰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 2:30 ਵਜੇ ਦੇ ਕਰੀਬ ਇਹ ਵਾਰਦਾਤ ਹੋਈ। ਘਰ ਦੇ ਉ¤ਪਰ ਹੀ ਬੁਟੀਕ ਹੈ। ਬੁਟੀਕ ਦੀ ਮਾਲਕ ਸੁਮਨ (ਕਾਲਪਨੀਕ ਨਾਂ) 2 ਤੋਂ 3 ਵਜੇ ਵਿ¤ਚਕਾਰ ਰੋਟੀ ਖਾਣ ਜਾਂਦੀ ਹੈ ਅਤੇ ਜਦ ਉਹ ਪਰਤੀ ਤਾਂ ਸੁਰਿੰਦਰ ਕੌਰ ਨੂੰ ਲਹੂ ਲੁਹਾਨ ਪਾਇਆ ਅਤੇ ਉਸ ਸਮੇਂ ਉਸ ਦੇ ਸਰੀਰ ਵਿ¤ਚ ਕੋਈ ਹਰਕਤ ਨਹੀਂ ਸੀ। ਪਹਿਲੀ ਜਾਂਚ ਵਿ¤ਚ ਸਿਰ ਤੇ ਕਿਸੇ ਭਾਰੀ ਚੀਜ਼ ਦੇ ਨਾਲ ਵਾਰ ਦੇ ਨਿਸ਼ਾਨ ਮਿਲੇ ਹਨ ਅਤੇ ਮੌਕੇ ਤੇ ਸਿਰਫ਼ ਅਲਮਾਰੀ ਦਾ ਲਾਕਰ ਟੁ¤ਟਿਆ ਮਿਲਿਆ ਹੈ ਜਿਸ ਦੇ ਨਾਲ ਸ਼ਕ ਪੈਦਾ ਹੁੰਦਾ ਹੈ ਕਿ ਇਹ ਡਕੈਤੀ ਜਾਂ ਫੇਰ ਕਿਸੇ ਨਜ਼ਦੀਕੀ ਜਾਣ ਪਹਿਚਾਣ ਵਾਲੇ ਦਾ ਹੀ ਕੰਮ ਹੋ ਸਕਦਾ ਹੈ। ਜਿਕਰਯੋਗ ਹੈ  ਘਟਨਾ ਤੋਂ ਕੁ¤ਝ ਕੁ ਦੂਰੀ ਤੇ ਪੂਲੀਸ ਨਾਕਾ ਹੈ। ਘਟਨਾ ਸਥਾਨ  ਤੇ ਥਾਨਾ ਸਿਟੀ ਐਸ.ਪੀ. ਹਰਵਿੰਦਰ ਸਿੰਘ, ਏ.ਐਸ.ਆਈ. ਹਰੀਸ਼, ਐਸ.ਐਚ.ਓ. ਸੁਖਪਾਲ ਸਿੰਘ, ਇੰਸਪੈਕਟਰ ਸੀ.ਆਈ.ਏ ਸਟਾਫ਼ ਇੰਦਰਜੀਤ ਸਿੰਘ ਅਤੇ ਸੀ.ਆਈ.ਡੀ.ਦੀ ਟੀਮ ਮੌਕੇ ਤੇ ਪਹੁੰਚ ਕਿ ਜਾਂਚ ਪੜਤਾਲ ਸ਼ੁਰੂ ਕਰ ਦਿ¤ਤੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜੇ ‘ਚ ਲੈ ਕੇ  ਪੋਸਟਮਾਰਟਮ ਲਈ ਭੇਜ ਦਿ¤ਤੀ ਹੈ ਅਤੇ ਅਣਪਛਾਤੇ ਵਿਅਕਤੀ ਖਿਲਾਫ਼ ਅਰੰਭੀਕ ਜਾਂਚ ਸ਼ੁਰੂ ਕਰ ਦਿ¤ਤੀ ਹੈ। ਇਸ ਘਟਨਾ ਨੂੰ ਲੈਕੇ ਸ਼ਹਿਰ ਵਾਸੀਆਂ ‘ਚ ਡਰ ਦਾ ਮਾਹੋਲ ਬਣਿਆ ਹੋਇਆ ਹੈ।

Send this to a friend