ਮੰਗਾਂ ਨੂੰ ਲੈ ਕੇ ਰੱਲਾ ਗਰਿੱਡ ਅੱਗੇ ਕਿਸਾਨਾਂ ਨੇ ਦਿੱਤਾ ਧਰਨਾ

image ਜੋਗਾ, 22 ਮਈ (ਬਲਜੀਤ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਗਰੁੱਪ ਬਲਾਕ ਭੀਖੀ ਵੱਲੋਂ ਬਿਜਲੀ ਦੀ ਘੱਟ ਸਪਲਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਰੱਲਾ ਦੇ ਗਰਿੱਡ ਗੇਟ ਅੱਗੇ ਧਰਨਾ ਦਿੱਤਾ ਗਿਆ। ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਤੇ ਜਸਪਾਲ ਸਿੰਘ ਉੱਭਾ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਹਿਕਮੇ ਵੱਲੋਂ ਖੇਤਾਂ ਵਿੱਚ ਮੋਟਰਾਂ ਲਈ ਬਿਜਲੀ ਦੀ ਸਪਲਾਈ ਸਿਰਫ਼ 4 ਘੰਟੇ ਦਿੱਤੀ ਜਾ ਰਹੀ ਹੈ, ਜਿਸ ਕਰਕੇ ਫ਼ਸਲਾ ਨੂੰ ਪੂਰਾ ਪਾਣੀ ਨਹੀ ਮਿਲ ਰਿਹਾ ਹੈ ਅਤੇ ਫ਼ਸਲਾ ਦਾ ਬਹੁਤ ਨੁਕਸ਼ਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਇਸ ਸਮੱਸਿਆ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਕੋਈ ਹੱਲ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫ਼ਸਲਾ ਦਾ ਮੁੱਲ ਪੂਰਾ ਨਾਂ ਮਿਲਣ ਕਰਕੇ ਪਹਿਲਾ ਹੀ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਉਨ੍ਹਾਂ ਆਪਣੀਆਂ ਖੇਤੀ ਦੀਆਂ ਮੰਗਾਂ ਸਬੰਧੀ ਕਿਹਾ ਕਿ ਖੇਤੀ ਮੋਟਰਾਂ ਲਈ 10 ਘੰਟੇ, ਪੱਟੀ ਲਈ 12 ਘੰਟੇ ਬਿਜਲੀ, ਬਕਾਇਆ ਕੂਨੈਕਸ਼ਨ ਤਰੁੰਤ ਜਾਰੀ ਕਰਨ ਅਤੇ ਖੇਤਾਂ ਵਿੱਚ ਢਿੱਲੀਆ ਤਾਰਾਂ ਕਰਕੇ ਆ ਰਹੀ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਇਹਨ੍ਹਾਂ ਮੰਗਾਂ ਨੂੰ ਜਲਦ ਨਾਂ ਪੂਰਾ ਕੀਤਾ ਗਿਆ, ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਧਰਨ ’ਚ ਪਹੁੰਚੇ ਐਸ.ਡੀ.ਓ. ਪ੍ਰਿਥੀਪਾਲ ਸਿੰਘ ਨੂੰ ਆਪਣੀਆ ਮੰਗਾਂ ਸਬੰਧੀ ਮੰਗ ਪੱਤਰ ਸੌ ਗਿਆ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆ ਮੰਗਾਂ ਨੂੰ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦਾ ਜਵੇਗਾ ਅਤੇ ਸਮੱਸਿਆਵਾਂ ਨੂੰ ਜਲਦ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਜਗਜੀਤ ਸਿੰਘ ਜੋਗਾ, ਗੁਰਚਰਨ ਸਿੰਘ ਜੋਗਾ, ਯਾਦਵਿੰਦਰ ਸਿੰਘ, ਜੋਰਾ ਸਿੰਘ ਮਾਖਾ, ਬਸੰਤ ਸਿੰਘ, ਗੁਰਦੇਵ ਸਿੰਘ, ਨੇਕ ਸਿੰਘ, ਬਸੰਤ ਸਿੰਘ, ਉਜਾਗਰ ਸਿੰਘ, ਜਗਦੇਵ ਸਿੰਘ ਭੁਪਾਲ ਆਦਿ ਹਾਜ਼ਰ ਸਨ।

Send this to a friend