ਰਾਸ਼ਟਰਪਤੀ ਦੀ ਚੋਣ: ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਉ¤ਪਰ ਖੇਡੇ ਦਾਅ

ਮਹਾਰਾਜਾ ਪਟਿਆਲਾ ਰਾਸ਼ਟਰਪਤੀ ਦੇ ਅਹੁਦੇ ਲਈ ਸਭ ਤੋਂ ਯੋਗ ਅਤੇ ਢੁੱਕਵੇਂ ਉਮੀਦਵਾਰ
image ਬੇਸ਼ੱਕ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਨੂੰ ਬਹੁਤ ਲੋੜ ਹੈ, ਪ੍ਰੰਤੂ ਜੇਕਰ ਕਾਂਗਰਸ ਰਾਸ਼ਟਰਪਤੀ ਦੀ ਹੋਣ ਜਾ ਰਹੀ ਚੋਣ ਵਿੱਚ ਉਨ੍ਹਾਂ ਦੇ ਨਾਂਅ ਉ¤ਪਰ ਦਾਅ ਖੇਡਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਸਫਲਤਾ ਨਾਲ ਇਹ ਚੋਣ ਜਿੱਤ ਸਕਦੇ ਹਨ।
ਕੇਂਦਰ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਅਤੇ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਹਾਲੇ ਤੱਕ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਤੈਅ ਨਹੀਂ ਕੀਤੇ ਗਏ। ਇਹ ਚੋਣ ਜੁਲਾਈ 2017 ਵਿੱਚ ਹੋਣ ਜਾ ਰਹੀ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਪਿਛਲੇ ਦਿਨੀਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ੍ਰੀ ਸ਼ਰਦ ਪਵਾਰ ਨੂੰ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ, ਪ੍ਰੰਤੂ ਉਨ੍ਹਾਂ ਨੇ ਇਸ ਨੂੰ ਸਵਿਕਾਰ ਨਹੀਂ ਕੀਤਾ। ਵੋਟਾਂ ਦੇ ਹਿਸਾਬ ਨਾਲ ਇਸ ਚੋਣ ਵਿੱਚ ਕਾਂਗਰਸ ਅਤੇ ਭਾਜਪਾ ’ਚ ਲਗਭਗ ਬਰਾਬਰ ਦਾ ਹੀ ਮੁਕਾਬਲਾ ਹੈ। ਜੇਕਰ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਸਹਿਜ ਨਾਲ ਹੀ ਇਸ ਲੜਾਈ ਨੂੰ ਜਿੱਤ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਕਈ ਖੂਬੀਆਂ ਦੇ ਮਾਲਿਕ ਹਨ। ਉਹ ਪੰਜਾਬ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ। ਲੋਕ ਸਭਾ ਦੇ ਮੈਂਬਰ ਅਤੇ ਵਿਰੋਧੀ ਧਿਰ ਦੇ ਉ¤ਪ ਨੇਤਾ ਵੀ ਰਹਿ ਚੁੱਕੇ ਹਨ। ਫੌਜ ਵਿੱਚ ਰਹਿ ਕੇ ਵੀ ਸ਼ਾਨਦਾਰ ਸੇਵਾ ਕੀਤੀ ਹੈ। ਇਤਿਹਾਸ ਨਾਲ ਸਬੰਧਿਤ ਕਿਤਾਬਾਂ ਲਿਖਕੇ ਅਕਾਦਮਿਕ ਖੇਤਰ ਵਿੱਚ ਵੀ ਆਪਣਾ ਨਾਂਅ ਪੈਦਾ ਕਰ ਲਿਆ ਹੈ। ਪ੍ਰਸ਼ਾਸਨਿਕ ਤਜ਼ੁਰਬੇ ਦੇ ਨਾਲ-ਨਾਲ ਉਹ ਬਹੁਪੱਖੀ ਗੁਣਾਂ ਕਾਰਨ ਹਰਮਨਪਿਆਰੇ ਆਗੂ ਹਨ। ਪਟਿਆਲਾ ਰਾਜ ਘਰਾਣੇ ਨਾਲ ਸਬੰਧਿਤ ਹੋਣ ਕਾਰਨ ਉਨ੍ਹਾਂ ਦੀ ਨਿੱਜੀ ਮਾਨਤਾ ਅਤੇ ਦਾਇਰਾ ਕਾਂਗਰਸ ਪਾਰਟੀ ਤੋਂ ਵੀ ਅੱਗੇ ਹੈ। ਜੇਕਰ ਕਾਂਗਰਸ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਂਦੀ ਹੈ ਤਾਂ ਕਾਂਗਰਸ ਦੀਆਂ ਵਿਰੋਧੀ ਧਿਰਾਂ ਵੀ ਉਨ੍ਹਾਂ ਨੂੰ ਹਮਾਇਤ ਦੇ ਸਕਦੀਆਂ ਹਨ। ਚੰਗੇ ਨਿੱਜੀ ਅਕਸ ਕਾਰਨ ਉਨ੍ਹਾਂ ਨੂੰ ਦੂਸਰੇ ਉਮੀਦਵਾਰਾਂ ਦੇ ਮੁਕਾਬਲੇ ਵਧੇਰੇ ਸਿਆਸੀ ਸਮਰਥਨ ਮਿਲੇਗਾ। ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਧਿਰਾਂ ਵਿੱਚ ਵੀ ਕੈਪਟਨ ਦਾ ਕਾਫੀ ਪ੍ਰਭਾਵ ਹੈ। ਜੇਕਰ ਕਾਂਗਰਸ ਉਨ੍ਹਾਂ ਦੇ ਨਾਮ ਨੂੰ ਅੱਗੇ ਲਿਆਉਂਦੀ ਹੈ ਤਾਂ ਹੋ ਸਕਦਾ ਹੈ ਕਿ ਭਾਜਪਾ ਵੀ ਇਸ ਨਾਂਅ ਉ¤ਪਰ ਵਿਚਾਰ ਲਈ ਸਹਿਮਤ ਹੋ ਜਾਵੇ। ਕੌਮੀ ਪੱਧਰ ’ਤੇ ਇਹ ਵੀ ਸਹਿਮਤੀ ਬਣੀ ਹੋਈ ਹੈ ਕਿ ਇਸ ਵਾਰ ਰਾਸ਼ਟਰਪਤੀ ਘੱਟ ਗਿਣਤੀਆਂ ਵਿੱਚੋਂ ਹੀ ਹੋਣਾ ਚਾਹੀਦਾ ਹੈ। ਗਿਆਨੀ ਜੈਲ ਸਿੰਘ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਇਹ ਮਾਣ ਮਿਲਣਾ ਚਾਹੀਦਾ ਹੈ। ਇਸ ਅਹੁਦੇ ਦੀ ਮਾਣ ਮਰਿਆਦਾ ਅਤੇ ਉ¤ਚੀ ਸ਼ਾਨ ਲਈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਯੋਗ ਉਮੀਦਵਾਰ ਹਨ। ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਇਸ ਲਈ ਤਿਆਰ ਨਾ ਹੋਣ, ਪ੍ਰੰਤੂ ਦੇਸ਼ ਦੇ ਹਿੱਤਾਂ ਲਈ ਉਨ੍ਹਾਂ ਨੂੰ ਮਨਾਇਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਰਾਸ਼ਟਰਪਤੀ ਬਣਨ ਨਾਲ ਦੇਸ਼ ਵਿੱਚ ਇੱਕ ਵਾਰ ਫਿਰ ਸਦਭਾਵਨਾ ਦਾ ਮਾਹੌਲ ਬਣੇਗਾ। ਰਾਜਸੀ ਸਵੱਛਤਾ ਲਈ। ਭਾਜਪਾ ਦੀ ਲੀਡਰਸ਼ਿਪ ਨੂੰ ਵੀ ਇਸ ਨਾਂਅ ’ਤੇ ਸੋਚਣਾ ਚਾਹੀਦਾ ਹੈ। ਧੜੇਬੰਦੀ ਉ¤ਪਰ ਉਠ ਕੇ ਕੈਪਟਨ ਅਮਰਿੰਦਰ ਸਿੰਘ ਵਰਗੀ ਸ਼ਖਸੀਅਤ ਨੂੰ ਰਾਸ਼ਟਰਪਤੀ ਬਣਾਉਣਾ ਦੇਸ਼ ਦੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ।

Send this to a friend