ਅੰਮ੍ਰਿਤਸਰ, 21 ਮਈ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਗਰੀਬ ਦਲਿਤਾਂ ਉੱਤੇ ਕਾਂਗਰਸੀਆਂ ਵੱਲੋਂ ਸ਼ਰੇਆਮ ਅਤਿਆਚਾਰ ਹੋ ਰਹੇ ਹਨ ਪਰ ਪੁਲਿਸ ਦੋਸ਼ੀ ਕਾਂਗਰਸੀਆਂ ਉੱਤੇ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਦਲਿਤ ਪਰਿਵਾਰਾਂ ਨੂੰ ਹੀ ਡਰਾ-ਧਮਕਾ ਰਹੀ ਹੈ।ਉਨ੍ਹਾਂ ਪੀੜਤਾਂ ਨੂੰ ਇਨਸਾਫ ਲਈ ਮੰਗਲਵਾਰ ਤੱਕ ਦਾ ਅਲਟੀਮੈਟਮ ਦਿੰਦਿਆ ਕਿਹਾ ਕਿ ਉਹ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਗੁੰਡਾ ਅਨਸਰਾਂ ਦੇ ਅਤਿਆਚਾਰ ਦੇ ਸ਼ਿਕਾਰ ਪੀੜਤ ਦਲਿਤ ਪਰਿਵਾਰਾਂ ਨੂੰ ਇਨਸਾਫ ਮਿਲਣ ਤੱਕ ਚੁੱਪ ਕਰਕੇ ਨਹੀ ਬੈਠਣਗੇ।ਸ. ਮਜੀਠੀਆ ਅੱਜ ਇਥੇ ਮਾਝੇ ਦੇ ਇੰਚਾਰਜ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦੱਲ ਜ਼ਿਲ੍ਹਾ ਦਿਹਾਤੀ ਅਤੇ ਸ਼ਹਿਰੀ ਦੀ ਮੋਜੂਦਾ ਹਲਾਤਾਂ ਸਬੰਧੀ ਵਿਚਾਰਾਂ ਕਰਨ ਲਈ ਬੁਲਾਈ ਗਈ ਮੀਟਿੰਗ ਜੋ ਕਿ ਖਰਾਬ ਮੌਸਮ ਦੇ ਬਾਵਜੂਦ ਅਕਾਲੀ ਵਰਕਰਾਂ ਦੇ ਭਾਰੀ ਉਤਸ਼ਾਹ ਕਾਰਨ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਸੀ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਗੁਰੂ ਸਾਹਿਬ ਨੇ ਜਿੰਨਾ ਨੂੰ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਦਿੱਤਾ, ਉਨ੍ਹਾਂ ਦਲਿਤਾਂ ਉੱਤੇ ਕਾਂਗਰਸੀ ਗੁੰਡਿਆ ਵੱਲੋਂ ਅਤਿਆਚਾਰ ਵਰਗੀ ਸ਼ਰਮਨਾਕ ਕਰਤੂਤ ਕਰਕੇ ਉਸ ਨੂੰ ਸ਼ੋਸਲ ਮੀਡੀਆ ਤੇ ਵਾਇਰਲ ਕਰਨ ਵਿਚ ਕੀ ਬਹਾਦੁਰੀ ਹੈ? ਕੀ ਕਾਂਗਰਸ ਸਰਕਾਰ ਸਮੇ ਇਹੀ ਲੋਕਤੰਤਰ ਹੈ? ਸਪੱਸਟ ਹੈ ਕਿ ਅਮਨ ਕਾਨੂੰਨ ਦੀ ਵਿਵੱਸਥਾ ਬਣਾਈ ਰੱਖਣ ਵਿਚ ਪ੍ਰਸ਼ਾਸ਼ਨ ਪੂਰੀ ਤਰਾ ਫੇਲ ਹੋ ਚੁੱਕੀ ਹੈ।
ਇਸ ਮੌਕੇ ਉਨ੍ਹਾਂ ਸਟੈਜ ਤੋਂ ਕਾਂਗਰਸ ਦੇ ਧੱਕੇ ਨਾਲ ਪੀੜਤ ਪਿੰਡ ਬੱਗਾ ਵਾਸੀ ਦਲਿਤ ਵੀਰ ਕਸ਼ਮੀਰ ਸਿੰਘ ਤੋਂ ਕਾਂਗਰਸੀ ਗੁੰਡਿਆ ਵੱਲੋਂ ਕੀਤੇ ਗਏ ਅਤਿਆਚਾਰਾਂ ਪ੍ਰਤੀ ਸ਼ਰਮਸ਼ਾਰ ਹੁੰਦਿਆ ਇਨਸਾਨੀਅਤ ਨਾਤੇ ਕਾਂਗਰਸੀਆਂ ਵੱਲੋਂ ਕੀਤੇ ਗੁਨਾਹ ਦੀ ਮੁਆਫੀ ਮੰਗੀ।ਉਨ੍ਹਾਂ ਗਹਿਰੇ ਦੁਖ ਦਾ ਪ੍ਰਗਤਾਵਾ ਕਰਦਿਆ ਕਿਹਾ ਕਿ ਕਾਂਗਰਸੀ ਗੁੰਡਿਆ ਵੱਲੋਂ ਲੋਕਤੰਤਰ ਦਾ ਜਨਾਜਾ ਕੱਢਦਿਆਂ ਦਲਿਤਾਂ ਉੱਤੇ ਅਤਿਆਚਾਰਾਂ ‘ਚ ਵਾਧਾ ਕੀਤੀ ਜਾ ਰਿਹਾ ਹੈ, ਗੁਰ ਸਿੱਖੀ ਸਰੂਪ ਉਤੇ ਹਮਲੇ ਹੋ ਰਹੇ ਹਨ। ਕਾਂਗਰਸੀ ਗੁੰਡਿਆ ਵੱਲੋਂ ਗੁਰ ਸਿੱਖ ਦੇ ਕੇਸਾਂ ਦੀ ਬੇਅਦਬੀ ਕਰਕੇ ਸਿੱਖ ਭਾਵਨਾਵਾ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਦੇ ਸਾਹਮਣੇ ਅਮਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਹਲਕਾ ਇਨਚਾਰਜਾਂ ਦਾ ਸਿਆਸੀ ਦਬਾਅ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ। ਰੈਲੀ ਦੌਰਾਨ ਸਮੂਹ ਬੁਲਾਰਿਆ ਨੇ ਦਲਿਤਾਂ ਅਤੇ ਅਕਾਲੀ ਵਰਕਰਾਂ ਉੱਤੇ ਹੋ ਰਹੇ ਹਮਲੇ ਅਤੇ ਧੱਕੇਸ਼ਾਹੀਆਂ ਦੀ ਸੱਖਤ ਨਿਖੇਧੀ ਕੀਤੀ ਅਤੇ ਸ.ਬਿਕਰਮ ਸਿੰਘ ਮਜੀਠੀਆ ਦੀ ਹੱਕ-ਸੱਚ ਪ੍ਰਤੀ ਦੜ੍ਰਿਤਾ ਅਤੇ ਨਿਡਰਤਾ ਭਰਪੂਰ ਯੋਗ ਕਾਰਵਾਈ ਨੂੰ ਸਲਾਹਉਂਦਿਆ ਇਨਸ਼ਾਫ ਲਈ ਉਨ੍ਹਾ ਨਾਲ ਚਟਾਨ ਵਾਂਗ ਖੜੇ ਰਹਿਣ ਦਾ ਆਹਿਦ ਕੀਤਾ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਦਲਿਤ ਪਰਿਵਾਰਾ ਨੂੰ ਇਨਸਾਫ ਦਵਾਉਣ ਲਈ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦਲਿਤ ਵਿਧਾਇਕਾ ਅਤੇ ਆਗੂਆ ਦੀ ਕੱਲ ਜਲੰਧਰ ਵਿਖੇ ਇਕ ਜਰੂਰੀ ਮੀਟਿੰਗ ਕੀਤੀ ਜਾ ਰਹੀ ਉਪਰੰਤ ਡੀ.ਜੀ.ਪੀ. ਨੂੰ ਮਿਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਮਨੁੱਖੀ ਅਧਿਕਾਰਾ ਹਨਨ ਹੋ ਰਿਹਾ ਹੈ।ਇਸ ਮੌਕੇ ਸ. ਅਜੀਤ ਸਿੰਘ ਕੋਹਾੜ, ਜਥੇਦਾਰ ਗੁਲਜਾਰ ਸਿੰਘ ਰਣੀਕੇ (ਦੋਵੇਂ ਸਾਬਕਾ ਕੇਬਨਿਟ ਮੰਤਰੀ), ਵਿਧਾਇਕ ਪਵਨ ਕੁਮਾਰ ਟੀਨੂੰ, ਸ. ਵਿਰਸ਼ਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਹਰਮੀਤ ਸੰਧੂ (ਸਾਰੇ ਸਾਬਕਾ ਮੁੱਖ ਪਾਰੀਮਾਨੀ ਸਕੱਤਰ), ਸ. ਵੀਰ ਸਿੰਘ ਲੋਪੋਕੇ ਜ਼ਿਲ੍ਹਾ ਪ੍ਰਧਾਨ, ਮਲਕੀਤ ਸਿੰਘ ਏ.ਆਰ., ਡਾ. ਦਲਬੀਰ ਸਿੰਘ ਵੇਰਕਾ, ਰਣਜੀਤ ਸਿੰਘ ਵਰਿਆਮ ਨੰਗਲ (ਸਾਰੇ ਸਾਬਕਾ ਵਿਧਾਇਕ), ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਭਾਈ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਮਗਵਿੰਦਰ ਸਿੰਘ ਖਾਪੜਖੇੜੀ, ਬਿਕਰਮਜੀਤ ਸਿੰਘ ਕੋਟਲਾ, ਹਰਜਾਪ ਸਿੰਘ ਸੁਲਤਾਨਵਿੰਡ, ਹਰਦਲਬੀਰ ਸ਼ਾਹ (ਸਾਰੇ ਮੈਂਬਰ ਸ੍ਰੋਮਣੀ ਕਮੇਟੀ), ਤਲਬੀਰ ਸਿੰਘ ਗਿੱਲ, ਰਵੇਲ ਸਿੰਘ ਚੇਅਰਮੈਨ, ਪੱਪੂ ਜੈਂਤੀਪੁਰ, ਜੈਲ ਸਿੰਘ ਗੋਪਾਲਪੁਰਾ, ਦਿਲਬਾਗ ਸਿੰਘ ਵਡਾਲਾ, ਗੁਰਸ਼ਰਨ ਛੀਨਾ, ਬੀਬੀ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਬੀਬੀ ਬਲਵਿੰਦਰ ਕੌਰ ਸੰਧੂ, ਬੀਬੀ ਵਜਿੰਦਰ ਕੌਰ ਵੇਰਕਾ, ਅਮਰਜੀਤ ਸਿੰਘ ਭਲਾਈਪੁਰ, ਰਜਿੰਦਰ ਸਿੰਘ ਮਰਵਾਹ, ਅਵੀਨਾਸ਼ ਜੋਲੀ, ਸਰਬਜੀਤ ਸਿੰਘ ਸੁਪਾਰੀਵਿੰਡ, ਅਮਨਦੀਪ ਸੁਪਾਰੀਵਿੰਡ, ਸਲਵੰਤ ਸੇਠ, ਮੇਜਰ ਸਿੰਘ ਕਲੇਰ, ਰਾਣਾ ਲੋਪੋਕੇ, ਗੁਰਮੀਤ ਕੌਰ ਰਮਦਾਸ, ਦਰਸ਼ਨ ਸਿੰਘ ਸੁਲਤਾਨਵਿੰਡ, ਸ਼ਮਸੇਰ ਸੁਲਤਾਨਵਿੰਡ, ਕਿਰਨਪ੍ਰੀਤ ਮੋਨੂੰ ਕੌਂਸਲਰ।