Skip to content
Independent perspectives. Global stories.
BREAKING

ਪੁਰਾਣੀ ਰੰਜਸ਼ ਨੂੰ ਲੈ ਕੇ ਅਕਾਲੀ-ਕਾਂਗਰਸੀ ਭਿੜੇ ਗੋਲੀਆਂ ਚੱਲੀਆਂ, ਔਰਤ ਸਣੇ 9 ਜ਼ਖ਼ਮੀ

Share this story

image ਮਲੋਟ, 16 ਮਈ (ਜਗਦੀਪ ਧਵਨ)- ਮਲੋਟ ਸਬ ਡਵੀਜ਼ਨ ਦੇ ਪਿੰਡ ਈਨਾਖੇੜਾ ਵਿਖੇ ਮੰਗਲਵਾਰ ਕਾਂਗਰਸ ਅਤੇ ਅਕਾਲੀ ਧਿਰਾਂ ਵਿਚਕਾਰਹੋਈ ਲੜਾਈ ਵਿਚ ਦੋਵੇਂ ਧਿਰਾਂ ਦੇ 9 ਮੈਂਬਰ ਜਖਮੀ ਹੋ ਗਏ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਜਖਮੀਆਂ ਵਿਚੋਂ ਇਕ ਧਿਰ ਸ਼੍ਰੀ ਮੁਕਤਸਰ ਸਾਹਿਬ ਹਸਪਤਾਲ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ ਜਦਕਿ ਦੂਜੀ ਧਿਰ ਆਲਮਵਾਲਾ ਹਸਪਤਾਲ ਵਿਚ ਆਪਣਾ ਇਲਾਜ਼ ਕਰਵਾ ਰਹੀ ਹੈ। ਪੁਲਿਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਨੇ ਦੱਸਿਆ ਕਿ  ਪਿੰਡ ਦੇ ਅਕਾਲੀ ਪਾਰਟੀ ਨਾਲ ਸਬੰਧਤ ਕੁਝ ਲੋਕਾਂ ਵੱਲੋਂ ਪੰਚਾਇਤੀ ਜਮੀਨ ਤੇ ਕਬਜਾ ਕੀਤਾ ਸੀ । ਇਸ ਸਬੰਧੀ ਉਸਨੇ ਉਚ ਅਧਿਕਾਰੀਆਂ ਨੂੰ ਇਹ ਨਜਾਇਜ ਕਬਜਾ ਛਡਾਉਣ ਲਈ ਲਿਖਤੀ ਬੇਨਤੀ ਕੀਤੀ ਸੀ। ਜਿਸ ਨੂੰ ਲੈਕੇ ਅਕਾਲੀ ਪਰਿਵਾਰ ਉਸ ਨਾਲ ਰੰਜਿਸ਼ ਰੱਖਦਾ ਸੀ। ਅੱਜ ਉਕਤ ਪਰਿਵਾਰ ਦੇ ਸਾਰਜ ਸਿੰਘ ਪੁੱਤਰ ਨਿਹਾਲ ਸਿੰਘ, ਸਰਮੇਲ ਸਿੰਘ ਪੁੱਤਰ ਨਿਹਾਲ ਸਿੰਘ, ਮਨਪ੍ਰੀਤ ਸਿੰਘ ਪੁੱਤਰ ਖਜਾਨ ਸਿੰਘ, ਖਜਾਨ ਸਿੰਘ ਪੁੱਤਰ ਨਰੰਜਨ ਸਿੰਘ, ਕੁਲਵਿੰਦਰ ਸਿੰਘ ਪੁੱਤਰ ਬਾਜ ਸਿੰਘ, ਜਸਵਿੰਦਰ ਸਿੰਘ ਪੁੱਤਰ ਬਾਜ ਸਿੰਘ, ਤਜਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ , ਅਨੂਪ ਸਿੰਘ ਪਤਨੀ ਨਿਹਾਲਸਿੰਘ, ਕਸ਼ਮੀਰ ਕੌਰ ਪਤਨੀ ਬਾਜ ਸਿੰਘ ਅਤੇ 20-25 ਹੋਰ ਵਿਅਕਤੀਆਂ ਨੇ ਹਥਿਆਰਾਂ ਨਾਲ ਉਸਦੇ ਘਰ ਆਕੇ ਉਹਨਾਂ ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਖੁਦ ਜਸਵਿੰਦਰ ਸਿੰਘ, ਉਸਦੀ ਮਾਤਾ ਜਸਵਿੰਦਰ ਕੌਰ, ਉਸਦਾ ਬੇਟਾ ਲਵਦੀਪ ਸਿੰਘ, ਭਤੀਜਾ ਇੰਦਰਜੀਤ ਸਿੰਘ ਅਤੇ ਜਤਿੰਦਰ ਸਿੰਘ ਗੰਭੀਰ ਜਖ਼ਮੀ ਹੋ ਗਏ । ਜਸਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਹਨਾਂ ਦੇ ਘਰ ਆਕੇ ਫਾਇਰ ਕੀਤੇ ਜਦੋਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਉਹ ਅੰਦਰੋ ਬੰਦੂਕ ਕੱਢ ਕਿ ਲਿਆਏ ਤਾਂ ਉਹਨਾਂ ਪਹਿਲਾਂ ਬੰਦੂਕ ਖੋਹ ਲਈ ਅਤੇ ਜਾਦੇ ਉਹਨਾਂ ਦਾ ਰਿਵਾਲਵਰ ਵੀ ਲੈ ਗਏ। ਜਾਦੇ ਜਾਂਦੇ ਉਹ ਆਪਣਾ ਟਰੈਕਟਰ ਅਤੇ ਮੋਟਰਸਾਈਕਲ ਛੱਡ ਗਏ। ਉਧਰ ਦੂਜੀ ਧਿਰ ਨਾਲ ਸਬੰਧਤ ਆਲਮਵਾਲਾ ਹਸਪਤਾਲ ਵਿਚ ਭਰਤੀ ਬਾਜ ਸਿੰਘ ਪੁੱਤਰ ਸੂਰਤ ਸਿੰਘ, ਉਸਦਾ ਬੇਟਾ ਜਤਿੰਦਰ ਸਿੰਘ, ਸਾਰਜ ਸਿੰਘ ਪੁੱਤਰ ਨਿਹਾਲ ਸਿੰਘ ਅਤੇ ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਖੇਤ ਬਣ ਰਹੇ ਖਾਲੇ ਦੀਆਂ ਇੱਟਾਂ ਜਸਵਿੰਦਰ ਸਿੰਘ ਚੁੱਕ ਕਿ ਆਪਣੇ ਘਰ ਲੈ ਗਿਆ ਸੀ ਉਹਨਾਂ ਉਸਨੂੰ ਰੋਕਣ ਲਈ ਪਿੱਛਾ ਕੀਤਾ ਜਿਥੇ ਝਗੜੇ ਵਿਚ ਉਹਨਾਂ ਦੇ ਚਾਰ ਵਿਅਕਤੀ ਜਖਮੀ ਹੋ ਗਏ। ਉਧਰ ਘਟਨਾ ਦਾ ਪਤਾ ਲੱਗਣ ਸਾਰ ਹੀ ਪੁਲਿਸ ਨੇ ਮੌਕੇ ਤੇ ਪੁੱਜ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।

WRITTEN BY