ਰਈਆ, 9 ਸਤੰਬਰ (ਬਿਕਰਮਜੀਤ ਸਿੰਘ ਕੰਗ)-ਅੱਜਕੱਲ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਉਹ ਵਾਅਦੇ ਤਾਂ ਕਾਫੀ ਵੱਡੇ-ਵੱਡੇ ਕਰ ਜਾਂਦੀਆਂ ਹਨ, ਪਰ ਪੰਜਾਬ ਦੀ ਖੁਸ਼ਹਾਲੀ ਬਾਰੇ ਨਹੀ ਸੋਚਦੀਆਂ। ਪੰਜਾਬ ਵਿੱਚ ਨਸ਼ਿਆਂ ਦਾ ਵਪਾਰ ਏਨ੍ਹਾਂ ਵੱਧ ਗਿਆ ਹੈ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਨੇ ਖੋਖਲਾ ਕਰ ਦਿੱਤਾ ਹੈ। ਪੁਲਿਸ ਵੱਲੋ ਂਕਰੋੜਾਂ ਰੁਪਿਆ ਦੀ ਹੀਰੋਇਨ, ਸਮੈਕ, ਕੈਪਸੂਲ ਤੇ ਹੋਰ ਕਈ ਪ੍ਰਕਾਰ ਦੇ ਨਸ਼ੇ ਫੜੇ ਜਾਂਦੇ ਹਨ, ਪਰ ਇਹ ਨਸ਼ੇ ਫੜਨ ਦੇ ਬਾਵਯੂਦ ਦੁਬਾਰਾ ਏਨ੍ਹੀ ਹੀ ਮਾਤਰਾ ਵਿੱਚ ਦੁਬਾਰਾ ਨਸੇਪੰਜਾਬ ਵਿਚ ਕਿਵੇ ਆ ਜਾਂਦੇ ਹਨ ? ਪ੍ਰਸ਼ਾਸਨ ਵੱਲੋ ਭਾਵੇ ਪੂਰਾ ਜੋਰ ਲਾ ਕੇ ਇਹ ਕਿਹਾ ਜਾਂਦਾ ਹੈ ਕਿ ਅਸੀ ਨਸ਼ਿਆਂ ਨੂੰ ਪੰਜਾਬ ਵਿੱਚ ਨਹੀ ਆਉਣ ਦੇਣਾ, ਪਰ ਫਿਰ ਵੀ ਪਤਾ ਨਹੀਂ ਕਿਵੇ ਤੇ ਕਿਸਦੀ ਸ਼ਹਿ ਦੇ ਏਨ੍ਹਾਂ ਨਸ਼ਾ ਪੰਜਾਬ ਵਿੱਚ ਆ ਰਿਹਾ ਹੈ।

ਪੰਜਾਬ ਦਾ ਕਿਸਾਨ ਕਰਜਾਈ ਹੋਇਆ ਪਿਆ ਹੈ, ਜੋ ਪੂਰੇ ਭਾਰਤ ਦਾ ਪੇਟ ਪਾਲਦਾ ਹੈ ਉਹ ਆਪ ਭੁੱਖ ਨਾਲ ਮਰ ਰਿਹਾ ਹੈ ਤੇ ਕਿਸਾਨ ਖੁਦਖੁਸ਼ੀਆਂ ਕਰ ਰਿਹਾ ਹੈ। ਰਾਖਵਾਰਨ ਹੋਣ ਕਾਰਨ ਕਿਸਾਨਾਂ ਦੇ ਬੱਚਿਆਂ ਨੂੰ ਪੜਨ ਲਿਖਣ ਦੇ ਬਾਵਯੂਦ ਵੀ ਨੌਕਰੀਆਂ ਨਹੀ ਮਿਲ ਰਹੀਆਂ। ਜੇਕਰ ਨੌਕਰੀਆਂ ਨਿਕਲਦੀਆਂ ਹਨ ਤਾਂ ਕੈਟਾਗਰੀ ਮੁਤਾਬਿਕ ਸਰਕਾਰੀ ਫੀਸ ਵੀ 2-3 ਗੁਣਾਂ ਵੱਧ ਵਸੂਲੀ ਜਾਦੀ ਹੈ, ਜਿਸ ਕਾਰਨ ਨੌਜਵਾਨ ਸਰਕਾਰੀ ਨੌਕਰੀਆਂ ਅਪਲਾਈ ਕਰਨ ਤੋ ਵੀ ਗੁਰੇਜ਼ ਕਰਦੇ ਹਨ। ਪੰਜਾਬ ਵਿੱਚ ਏਨ੍ਹਾਂ ਕੁਝ ਹੋਣ ਦੇ ਬਾਵਯੂਦ ਵੀ ਪ੍ਰਸਾਸ਼ਨ ਦਾ ਧਿਆਨ ਏਨ੍ਹਾਂ ਗੱਲਾਂ ਵੱਲ ਨਹੀ ਂਜਾਂਦਾ ਬਲਕਿ ਸਿੱਖੀ ਪ੍ਰਚਾਰਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿੱਚ ਲੱਗਾ ਹੋਇਆ ਹੈ। ਪਿਛਲੇ ਦਿਨੀ ਸਰਕਾਰ ਵੱਲੋ ਂਕਥਾਵਾਚਕ ਭਾਈ ਕੁਲਦੀਪ ਸਿੰਘ ਨਰੂਆਣਾ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਹੁਣ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਦੇ ਦੀਵਾਨਾਂ ਵਿੱਚ ਵਿਗਨ ਪਾਏ ਜਾ ਰਹੇ ਹਨ।ਕੀ ਪੰਜਾਬ ਵਿੱਚ ਸਿੱਖੀ ਪ੍ਰਚਾਰ ਕਰਨਾ ਜਾਂ ਸੱਚ ਬੋਲਣਾ ਗੁਨਾਹ ਹੈ ? ਇਹਨਾਂ ਵੱਲੋ ਂਪਖੰਡੀ ਸਾਧਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਹੈ, ਲਗਦਾ ਸਾਡਾ ਦੇਸ਼ ਤਾਂ ਅਜ਼ਾਦ ਹੋ ਗਿਆ ਪਰ ਸਿੱਖ ਅਜੇ ਵੀ ਗੁਲਾਮ ਦੇ ਗੁਲਾਮ ਹੀ ਹਨ। ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵਰਗੇ ਆਗੂ ਦੀ ਲੋੜ ਹੈ ਤਾਂ ਜੋ ਨਿਰਸੁਆਰਥ ਪੰਜਾਬ ਦਾ ਵਿਕਾਸ ਹੋ ਸਕੇ। ਫੇਸਬੁੱਕ (ਸੋਸ਼ਲ ਨੈਟਵਰਕਿੰਗ ਸਾਈਟ) ਤੇ ਵੀ ਅੱਜਕੱਲ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਸੋਨੈਟਵਰਕਿੰਗ ਪੇਜ ਤੇ ਨੌਜਵਾਨਾ ਵੱਲੋ ਂਉਹਨਾਂ ਦੀ ਤਸਵੀਰਾਂ,ਵੀਡੀਉ ਪਾਈਆ ਜਾ ਰਹੀਆ ਹਨ ਤੇ ਨੌਜਵਾਨਾਂ ਦਾ ਰੁਝਾਨ ਵੀ ਇਸ ਪ੍ਰਤੀ ਕਾਫੀ ਹੈ।