ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਨਿਲ ਵਿਕਰਮ ਸਿੰਘੇ ਵੱਲੋਂ ਨਿੱਘਾ ਸਵਾਗਤ
ਕੋਲੰਬੋ, 11 ਮਈ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼੍ਰੀ ਲੰਕਾ ਵਿਚ ਦੋ ਦਿਨਾਂ ਦੌਰੇ ਤੇ ਪਹੁੰਚ ਗਏ ਹਨ।ਉਹ ਇੱਥੇ ਕੋਲੰਬੋ ਵਿਚ ਮਨਾਏ ਜਾਣ ਵਾਲੇ ਮਹਾਤਮਾ ਬੁੱਧ ਸੰਬੰਧਤ ਤਿਓਹਾਰ ‘ਵੇਸਾਕ‘ ਦਿਵਸ ਵਿਚ ਹਾਜ਼ਰੀ ਭਰਨਗੇ।ਪ੍ਰਧਾਨ ਮੰਤਰੀ ਨਵੀਂ ਦਿੱਲੀ ਤੋਂ ਕਰੀਬ 2.30 ਵਜੋਂ ਏਅਰ ਇੰਡੀਆਂ ਦੀ ਫਲਾਇਟ ਤੇ ਸ਼੍ਰੀ ਲੰਕਾ ਲਈ ਰਵਾਨਾ ਹੋਏ ਸਨ। ਸ਼੍ਰੀ ਲੰਕਾ ਪਹੁੰਚਣ ’ਤੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ਉੱਪਰ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਨਿਲ ਵਿਕਰਮ ਸਿੰਘੇ ਸ਼੍ਰੀ ਮੋਦੀ ਦੇ ਸਵਾਗਤ ਲਈ ਖੁਦ ਹਾਜ਼ਰ ਸਨ। ਦੌਰੇ ’ਤੇ ਜਾਣ ਸਮੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੋਹਾਂ ਦੇਸ਼ਾਂ ਦਰਮਿਆਨ ‘ਮਜ਼ਬੂਤ ਸੰਬੰਧਾਂ’ ਦਾ ਇਕ ਪ੍ਰਤੀਕ ਹੈ ਅਤੇ ਇਹ ਬੌਧ ਧਰਮ ਦੀ ਸਾਂਝੀ ਵਿਰਾਸਤ ਨੂੰ ਸਾਹਮਣੇ ਲਿਆਉਂਦੀ ਹੈ। ਇਸ 2 ਦਿਨਾਂ ਯਾਤਰਾ ਦੌਰਾਨ ਉਹ ਬੁੱਧ ਧਰਮ ਦੇ ਪੈਰਕਾਰਾਂ ਦੇ ਸਭ ਤੋਂ ਵੱਡੇ ਉਤਸਵ ਕੌਮਾਂਤਰੀ ਵੈਸਾਖ ਦਿਵਸ ਸਮਾਰੋਹ ‘ਚ ਹਿੱਸਾ ਲੈਣਗੇ, ਭਾਰਤੀ ਸਹਿਯੋਗ ਨਾਲ ਬਣੇ ਇਕ ਹਸਪਤਾਲ ਦਾ ਉਦਘਾਟਨ ਕਰਨਗੇ ਅਤੇ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਨੂੰ ਸੰਬੋਧਨ ਕਰਨਗੇ।ਇਸ ਤੋਂ ਇਲਾਵਾ ਉਹ ਕਈ ਹੋਰ ਪ੍ਰੋਗਰਾਮਾਂ ’ਚ ਵੀ ਸ਼ਾਮਲ ਹੋਣਗੇ। ਉਨ੍ਹਾਂ ਨੇ ਸ਼੍ਰੀਲੰਕਾ ਦੀ ਯਾਤਰਾ ਤੋਂ ਕੁਝ ਹੀ ਘੰਟਿਆਂ ਪਹਿਲਾਂ ਫੇਸਬੁੱਕ ‘ਤੇ ਇਕ ਪੋਸਟ ’ਚ ਕਿਹਾ,‘‘ਇਹ 2 ਸਾਲਾਂ ’ਚ ਉੱਥੋਂ ਦੀ ਮੇਰੀ ਦੂਜੀ ਦੋ-ਪੱਖੀ ਯਾਤਰਾ ਹੋਵੇਗੀ, ਜੋ ਸਾਡੇ ਮਜ਼ਬੂਤ ਸੰਬੰਧ ਦਾ ਸੰਕੇਤ ਹੈ।‘‘ਮੋਦੀ ਨੇ ਲਿਖਿਆ,‘‘ਮੇਰੀ ਯਾਤਰਾ ਦੌਰਾਨ ਮੈਂ ਕੋਲੰਬੋ ‘ਚ 12 ਮਈ ਨੂੰ ਕੌਮਾਂਤਰੀ ਵੈਸਾਖ ਦਿਵਸ ਸਮਾਰੋਹ ’ਚ ਸ਼ਾਮਲ ਕਰਾਂਗਾ, ਜੋ ਮੈਂ ਬੌਧ ਧਾਰਮਿਕ ਨੇਤਾਵਾਂ ਅਤੇ ਧਰਮਸ਼ਾਸਤਰੀਆਂ ਨਾਲ ਵਾਰਤਾ ਕਰਾਂਗਾ।‘‘ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਅਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਇਨ੍ਹਾਂ ਸਮਾਰੋਹਾਂ ‘ਚ ਸ਼ਾਮਲ ਹੋਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਮੋਦੀ ਨੇ ਕਿਹਾ,‘‘ਮੇਰੀ ਯਾਤਰਾ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਸਭ ਤੋਂ ਸਥਾਈ ਸੰਬੰਧਾਂ ‘ਚੋਂ ਇਕ- ਬੌਧ ਧਰਮ ਦੀ ਸਾਂਝੀ ਵਿਰਾਸਤ- ਨੂੰ ਉਜਾਗਰ ਕਰਦੀ ਹੈ।‘‘ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2015 ‘ਚ ਉਨ੍ਹਾਂ ਦੀ ਪਿਛਲੀ ਯਾਤਰਾ ‘ਚ ਉਨ੍ਹਾਂ ਨੂੰ ਸਦੀਆਂ ਤੋਂ ਬੌਧ ਧਰਮ ਦੇ ਅਹਿਮ ਕੇਂਦਰ ਅਤੇ ਯੂਨੇਸਕੋ ਦੇ ਵਿਸ਼ਵ ਵਿਰਾਸਤ ਸਥਾਨ ਅਨੁਰਾਧਾਪੁਰ ਜਾਣ ਦਾ ਮੌਕਾ ਮਿਲਿਆ ਸੀ।
ਪ੍ਰਧਾਨ ਮੰਤਰੀ ਸ਼੍ਰੀ ਲੰਕਾ ਦੌਰੇ ’ਤੇ



