ਭਗਤਾ ਭਾਈ ਕਾ, 11 ਮਈ (ਨਵਜੋਤ ਬਜਾਜ)- ਕੈਪਟਨ ਅਮਿੰਦਰ ਸਿੰਘ ਨੇ ਖਾਲਸਾ ਕਾਲਜ ਦੇ ਵਿਦਿਆਰਥੀਆ ਨੂੰ ਇਨਸਾਫ ਦੁਵਾਉਣ ਦਾ ਭਰੋਸਾ ਦਿੱਤਾ ਕੁਝ ਦਿਨ ਪਹਿਲਾ ਬੀ.ਸੈਸ.ਸੀ. ਐਗਰੀਕਲਚਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਕਾਲਜ ’ਚ ਹਾਜ਼ਰੀ ਘੱਟ ਹੋਣ ਕਾਰਨ ਪ੍ਰੀਖਿਆ ਤੋ ਰੋਕੇ ਜਾਣ ਤੋ ਖੁਦਕੁਸ਼ੀ ਕਰ ਲਈ ਸੀ। ਹੁਣ ਇਸ ਮਸਲੇ ਵਿੱਚ ਵਿਦਿਆਥੀਆ ਅਤੇ ਸਮਾਜ ਸੇਵੀ ਜਤਿਦਰ ਸਿੰਘ (ਬੱਬੂ ਭੱਲਾ ) ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇਹਨਾ ਨੂੰ ਇਨਸਾਫ ਦੁਵਾਉਣ ਅਤੇ ਹਰ ਪ੍ਰਕਾਰ ਦੀ ਸਹਾਇਤਾ ਕਰਨ ਦਾ ਭਰੋਸਾ ਦੁਵਾਇਆ ਨਾਲ ਹੀ ਉ¤ਚ ਸਿਖਿਆ ਦੇ ਪ੍ਰਮੁੱਖ ਸਕੱਤਰ ਦੇ ਅਨੁਰਾਗ ਵਰਮਾ ਨੂੰ ਵਿਦਿਆਰਥੀਆ ਦੀ ਸ਼ਕਾਇਤਾ ਦਾ ਨਵੇੜਾ ਕਰਨ ਅਤੇ ਵਿਦਿਆਰਥੀ ਵੱਲੋ ਕੀਤੀ ਗਈ ਖੁਦਕੁਸ਼ੀ ਬਾਰੇ ਜਾਚ ਦੇ ਅਦੇਸ਼ ਦਿੱਤੇ ਬੀਤੇ ਦਿੱਨੀ ਵਿਦਿਆਰਥੀ ਹਰਪ੍ਰੀਤ ਸਿੰਘ ਦੇ ਪਿਤਾ ਨੇ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਸੀ, ਜਿਸ ਵਿੱਚ ਉਸ ਦੇ ਬੇਟੇ ਦੀ ਮੋਤ ਲਈ ਮੁਆਵਜੇ ਵਜੋ 50 ਲੱਖ ਰੁਪਏ ਅਤੇ ਛੋਟੇ ਪੁੱਤਰ ਦੀ ਨੋਕਰੀ ਦੀ ਮੰਗ ਕੀਤੀ ਸੀ। ਇਸ ਪੱਤਰ ਵਿੱਚ ਹਰਪ੍ਰੀਤ ਸਿੰਘ ਦੇ ਪਿੰਡ ਗੁਮਟੀ ਕਲਾਂ ਦੇ ਲੋਕਾ, ਪਚਾਇਤ ਮੈਬਰਾ, ਸਮਾਜ ਸੇਵੀ ਜੰਥੇਬੰਧੀਆ ਹਸਖਾਸਰ ਸਨ। ਮੁੱਖ ਮੰਤਰੀ ਨੇ ਕਿਹਾ ਸੂਬਾ ਪੁਲਿਸ ਨੇ ਪਹਿਲਾ ਹੀ ਇਸ ਮਾਮਲੇ ਦੀ ਜਾਚ ਵਾਸਤੇ ਟੀਮ ਦਾ ਗਠਣ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਨਹੀ ਕੀਤੀ ਜਾਵੇਗੀ। ਖੁਦਕੁਸ਼ੀ ਲਈ ਅਕਸਾਉਣ ਵਾਲਿਆ ਖਿਲਾਫ ਕਾਰਵਾਈ ਹੋਵੇਗੀ ਜਿਕਰਯੋਗ ਹਰਪ੍ਰੀਤ ਸਿੰਘ ਦੇ ਪਿਤਾ ਦੀ ਛਕਾਇਤ ਤੇ ਪੁਲਿਸ ਵੱਲੋ ਹੀ ਕਾਲਜ ਦੇ ਪ੍ਰਸੀਪਲ, ਰਜਿਸਟਰਾਰ ਖੇਤੀਬਾੜੀ ਵਿਭਾਗ ਦੇ ਮੁੱਖੀ ਵਿਰੱਧ ਕੇਸ ਦਰਜ ਕੀਤਾ ਜਾ ਚੁੱਕਾ ਹੈ। ਪਰ ਸਰਕਾਰ ਵੱਲੋ ਪ੍ਰਵਾਰ ਨੂੰ ਕਿਨ੍ਹਾ ਕੁ ਸਹਿਯੋਗ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇ ਗਾ।
ਵਿਦਿਆਰਥੀਆਂ ਨੂੰ ਇਨਸਾਫ ਦੁਵਾਉਣ ਲਈ ਮੱਖ ਮੰਤਰੀ ਨੂੰ ਮਿਲੇ ਸਮਾਜ ਸੇਵੀ ਜਤਿੰਦਰ ਭੱਲਾ



