Skip to content
Independent perspectives. Global stories.
BREAKING

ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਨਾਉਣ ਤੇ ਟਰੱਕ ਯੂਨੀਅਨ ’ਚ ਖੁਸ਼ੀ ਦੀ ਲਹਿਰ

Share this story

image ਸਾਦਿਕ, 11 ਮਈ (ਕਰਮ ਸੰਧੂ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਸੁਨੀਲ ਜਾਖੜ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪੇ ਜਾਣ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸੇ ਲੜੀ ਤਹਿਤ ਅੱਜ ਟਰੱਕ ਯੂਨੀਅਨ ਮੁਕਤਸਰ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਗੁਰਮੀਤ ਸਿੰਘ ਬੁੱਲ੍ਹਾ ਅਤੇ ਬਲਦੇਵ ਸਿੰਘ ਘੱਪਾ ਵੱਲੋਂ ਸੁਨੀਲ ਜਾਖੜ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਗਈ ਅਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਕਾਰਨ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਹੈ ਉਸੇ ਤਰ੍ਹਾਂ ਚੌਧਰੀ ਸੁਨੀਲ ਜਾਖੜ ਦੇ ਅਗਵਾਈ ਵਿੱਚ ਪਾਰਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ। ਇਸ ਮੌਕੇ ਸੀਨੀਅਰ ਆਗੂ ਕਰਨ ਕੌਰ ਬਰਾੜ, ਕਰਨਵੀਰ ਬਰਾੜ ਤੋਂ ਇਲਾਵਾ ਟਰੱਕ ਯੂਨੀਅਨ ਦੇ ਮੈਂਬਰ ਡੀ.ਸੀ. ਸੋਹਣੇਵਾਲਾ, ਪਲਜੀਤ ਸਿੰਘ ਭੋਲਾ, ਕਰਮਜੀਤ ਸਿੰਘ ਕਰਮਾ, ਰਾਜੇਸ਼ ਕੁਮਾਰ, ਫੱਗਣ ਸਿੰਘ, ਗੁਰਚਰਨ ਸਿੰਘ, ਹਰਿੰਦਰ ਸਿੰਘ, ਬਾਜਾ ਸਿੰਘ ਆਦਿ ਨੇ ਚੌਧਰੀ ਸੁਨੀਲ ਜਾਖੜ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

WRITTEN BY