ਬੁਢਲਾਡਾ, 10 ਮਈ (ਅਮਿਤ ਅਮਨ)- ਨਸ਼ਾ ਵਿਰਧੀ ਮੁਹਿੰਮ ਅਧੀਨ ਸਥਾਨਕ ਸਿਟੀ ਪੁਲਿਸ ਵੱਲੋਂ ਦੋ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ ਐੱਚ ਓ ਰਣਬੀਰ ਸਿੰਘ ਭਲਵਾਨ ਨੇ ਦੱਸਿਆ ਕਿ ਗਸ਼ਤ ਦੋਰਾਨ ਊਸ਼ਾ ਰਾਣੀ(25) ਪਤਨੀ ਮਨੋਜ਼ ਕੁਮਾਰ ਵਾਸੀ ਵਾਰਡ ਨੰ 12 ਬੁਢਲਾਡਾ ਤੋਂ 100 ਗੋਲੀਆ ਨਸ਼ੀਲੀਆ ਅਤੇ ਨੂਰਾ(23) ਸਾਲਾਂ ਤੋਂ 190 ਗ੍ਰਾਮ ਗਾਜ਼ਾ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ। ਜਿਸਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਨੇ ਓਪਰੋਕਤ ਔਰਤਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ।
ਦੋ ਔਰਤਾਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ



