ਚੰਡੀਗੜ, 7 ਮਈ (ਬਲਜੀਤ ਸਿੰਘ ਬਰਾੜ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਆਗੂ ਕਪਿਲ ਮਿਸ਼ਰਾ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੋ ਕਰੋੜ ਦੀ ਰਿਸ਼ਵਤ ਲੈਣ ਦੇ ਕੀਤੇ ਖੁਲਾਸੇ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਤੁਰੰਤ ਬਰਖਾਸਤ ਅਤੇ ਗਿਰਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਅਕਾਲੀ ਦਲ ਨੇ ਆਪ ਦੇ ਪੰਜਾਬ ਯੂਨਿਟ ਨੂੰ ਵੀ ਪੁੱਛਿਆ ਹੈ ਕਿ ਉਹ ਦੱਸਣ ਕਿ ਤਾਜ਼ਾ ਹੋਏ ਖੁਲਾਸਿਆਂ ਮਗਰੋਂ ਉਹ ਭ੍ਰਿਸ਼ਟ ਅਤੇ ਬੇਜ਼ਮੀਰੇ ਕੇਜਰੀਵਨਾਲ ਖੜ•ੇ ਹਨ ਜਾਂ ਫਿਰ ਪਾਰਟੀ ਦੇ ਆਦਰਸ਼ਾਂ ਨਾਲ ਖੜ•ੇ ਹਨ। ਤਾਜ਼ਾ ਸਾਹਮਣੇ ਆਏ ਰਿਸ਼ਵਤ ਕਾਂਡ ਨੂੰ ਕੇਜਰੀਵਾਲ ਦਾ ਅਸਲੀ ਚਿਹਰਾ ਨੰਗਾ ਕਰਨ ਵਾਲੀ ਵੱਡੀ ਘਟਨਾ ਕਰਾਰ ਦਿੰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਉੱਤੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਆ ਰਹੇ ਹਨ। ਪਰ ਹੁਣ ਇੱਕ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ, ਜਿਹੜਾ ਕਿ ਦਿੱਲੀ ਸਰਕਾਰ ਅੰਦਰ ਕੈਬਨਿਟ ਮੰਤਰੀ ਹੈ। ਉਸ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਕੇਜਰੀਵਾਲ ਨੂੰ ਆਪਣੇ ਇੱਕ ਦਾਗੀ ਸਾਥੀ ਕੋਲੋਂ 2 ਕਰੋੜ ਦੀ ਰਿਸ਼ਵਤ ਲੈਂਦਿਆਂ ਆਪਣੇ ਅੱਖੀਂ ਵੇਖਿਆ ਹੈ। ਉਸ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਅਜਿਹਾ ਸ਼ਰਮਨਾਕ ਕਾਰਾ ਵੇਖਿਆ ਤਾਂ ਉਸ ਨੂੰ ਭਾਰੀ ਸਦਮਾ ਲੱਗਿਆ ਅਤੇ ਉਸ ਨੇ ਇਸ ਨੰਗੇ ਚਿੱਟੇ ਭ੍ਰਿਸ਼ਟਾਚਾਰ ਦਾ ਵਿਰੋਧ ਕੀਤਾ, ਪਰ ਉਸ ਨੂੰ ਚੁੱਪ ਕਰਾ ਦਿੱਤਾ ਗਿਆ।
ਅਕਾਲੀ ਦਲ ਵੱਲੋਂ ਕੇਜਰੀਵਾਲ ਦੀ ਬਰਖਾਸਤਗੀ ਅਤੇ ਅਸਤੀਫੇ ਦੀ ਮੰਗ



