ਚੰਡੀਗੜ੍ਹ, 7 ਮਈ (ਪੰਜਾਬ ਟਾਇਮਜ਼ ਬਿਊਰੋ)- ਕੈਪਟਨ ਸਰਕਾਰ ਪੰਜਾਬੀਆਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ‘ਚ ਹੈ। ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪੈਟਰੋਲ ਰੁਪਏ ਫ਼ੀ ਲੀਟਰ ਸਸਤਾ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਪੈਟਰੋਲ ਉੱਤੇ ਹਰਿਆਣਾ ਤੇ ਚੰਡੀਗੜ੍ਹ ਦੇ ਬਰਾਬਰ ਵੈਟ ਕਰਨ ਦੀ ਤਿਆਰੀ ਕਰ ਰਹੇ ਹਨ।37.5 ਫ਼ੀਸਦੀ ਵੈਟ ਹੋਣ ਨਾਲ ਪੰਜਾਬ ਵਿੱਚ ਪੈਟਰੋਲ ਹਰਿਆਣਾ, ਚੰਡੀਗੜ੍ਹ ਮੁਕਾਬਲੇ ਛੇ ਰੁਪਏ ਲੀਟਰ ਇਸ ਸਮੇਂ ਮਹਿੰਗਾ ਹੈ।ਹਰਿਆਣਾ ਚੰਡੀਗੜ੍ਹ ਵਿੱਚ ਪੈਟਰੋਲ ਉੱਤੇ ਵੈਟ 26.25 ਫ਼ੀਸਦੀ ਹੈ।ਵੈਟ ਵਿੱਚ ਫਰਕ ਹੋਣ ਨਾਲ ਪੰਜਾਬ ਦੇ ਪੰਪਾਂ ਨੂੰ ਭਾਰੀ ਘਾਟਾ ਪੈ ਰਿਹਾ ਹੈ।
ਕੈਪਟਨ ਵੱਲੋਂ ਪੈਟਰੋਲ 6 ਰੁਪਏ ਸਸਤਾ ਕਰਨ ਦੀ ਤਿਆਰੀ



