Skip to content
Independent perspectives. Global stories.
BREAKING

ਸਾਦਿਕ ਦੇ ਲੋਕ ਭਾਵੁਕ ਤੌਰ ’ਤੇ ‘ਪੰਜਾਬ ਟਾਇਮਜ਼’ ਨਾਲ ਜੁੜੇ

Share this story

ਪ੍ਰਮੁੱਖ ਸ਼ਖ਼ਸ਼ੀਅਤਾਂ ਵੱਲੋਂ ਸਾਦਿਕ ਵਿਸ਼ੇਸ਼ ਸਪਲੀਮੈਂਟ ਜਾਰੀ
image ਸਾਦਿਕ, 7 ਮਈ- ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ਰੋਜ਼ਾਨਾ ‘ਪੰਜਾਬ ਟਾਈਮਜ਼’ ਦੇ ਸਾਦਿਕ ਤੋਂ ਵਿਸ਼ੇਸ਼ ਪ੍ਰਤੀਨਿਧ ਗੁਰਵਿੰਦਰ ਔਲਖ ਦੁਆਰਾ ਤਿਆਰ ਕੀਤਾ ਗਿਆ ਕਸਬਾ ਸਾਦਿਕ ਨਾਲ ਸੰਬਧਿਤ ਮੁਸ਼ਕਿਲਾਂ ਨੂੰ ਦਰਸਾਉਂਦੇ ਸਪਲੀਮੈਂਟ ਨੂੰ ਸਾਦਿਕ ਵਿਖੇ ਅਮਰਿੰਦਰ ਸਿੰਘ ਐਸ.ਐਚ.ਓ ਥਾਣਾ ਸਾਦਿਕ, ਲੇਖਕ ਨਿੰਦਰ ਘੁਗਿਆਣਵੀ, ਸੁਖਵੀਰ ਮਰਾੜ੍ਹ, ਆਰ.ਐਸ.ਧੁੰਨਾ ਨੇ ਜਾਰੀ ਕੀਤਾ। ਇਸ ਸਮੇਂ ਪੱਤਰਕਾਰ ਗੁਵਿੰਦਰ ਔਲਖ ਨੇ ਦੱਸਿਆ ਕਿ ਇਹ ਨਿਰੋਲ ਪੇਂਡੂ ਏਰੀਆ ਹੋਣ ਕਰਕੇ ਅਤੇ ਇੱਥੇ ਵੱਡੀਆਂ ਸਨਅਤਾਂ ਜਾਂ ਵੱਡੇ ਅਦਾਰੇ ਨਾ ਹੋਣ ਕਰਕੇ ਉਨ੍ਹਾਂ ਨੂੰ ਇਹ ਸਪਲੀਮੈਂਟ ਕੱਢਣ ਲਈ ਬੜੀ ਮੁਸ਼ਕੱਤ ਕਰਨੀ ਪਈ ਪਰ ਫਿਰ ਵੀ ਧੰਨਵਾਦੀ ਹਾਂ ਆਪਣੇ ਸਾਰੇ ਉਹਨਾਂ ਸੱਜਣਾਂ ਦਾ ਜਿਹਨਾਂ ਨੇ ਆਪਣੀ ਨੇਕ ਕਮਾਈ ’ਚੋਂ ਦੱਸਵੰਧ ਕੱਢ ਕੇ ਮੇਰੀ ਮਦਦ ਕੀਤੀ ਹੈ। ਗੁਰਵਿੰਦਰ ਔਲਖ ਨੇ ਦੱਸਿਆ ਕਿ ਉਹਨਾਂ ਹਮੇਸ਼ਾਂ ਹੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸ਼ਨ /ਸਰਕਾਰ ਦੇ ਧਿਆਨ ’ਚ ਲਿਆਉਣ ਲਈ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਜਿਸ ਨੂੰ ਇਸ ਸਪਲੀਮੈਂਟ ਦੇ ਰੂਪ ਵਿਚ ਫਲ ਲੱਗਾ ਹੈ। ਇਸ ਸਮੇਂ ਸਪਲੀਮੈਂਟ ਜਾਰੀ ਕਰਨ ਵਾਲੀਆਂ ਸਾਰੀਆਂ ਸ਼ਖ਼ਸ਼ੀਅਤਾਂ ਨੇ ਗੁਰਵਿੰਦਰ ਔਲਖ ਨੂੰ ਵਧਾਈ ਦਿੰਦਿਆਂ ਅਦਾਰਾ ਪੰਜਾਬ ਟਾਈਮਜ਼ ਦਾ ਧੰਨਵਾਦ ਕੀਤਾ  ਜਿਸ ਨੇ ਢੁੱਕਵੀਂ ਥਾਂ ਦੇ ਕੇ ਸਾਦਿਕ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਇਸ ਸਪਲੀਮੈਂਟ ਰਾਹੀਂ ੳਜਾਗਰ ਕੀਤਾ ਹੈ। ਪੱਤਰਕਾਰ ਗੁਰਵਿੰਦਰ ਔਲਖ ਨੇ ਸੱਭਨਾਂ ਦਾ ਧੰਨਵਾਦ ਕੀਤਾ ਹੈ।

WRITTEN BY