Skip to content
Independent perspectives. Global stories.
BREAKING

ਐਸਟੀਐਫ ਵੱਲੋਂ ਜ਼ਿਲ੍ਹੇ ਭਰ ਅੰਦਰ ਪੈਟਰੋਲ ਪੰਪਾਂ ਦੀ ਚੈਕਿੰਗ

Share this story

image ਮਲੋਟ, 6 ਮਈ- ਪੈਟਰੋਲ ਪੰਪਾਂ ਤੇ ਪੈਟਰੋਲ ਡੀਜਲ ਦੀ ਗੁਣਵੱਤਾ ਤੇ ਮਾਪ ਤੋਂ ਇਲਾਵਾ ਪਾਈਆਂ ਜਾਂਦੀਆਂ ਖਾਮੀਆਂ ਨੂੰ ਚੈਕ ਕਰਨ ਲਈ ਐਸ ਟੀ ਐਫ ਦੀਆਂ ਟੀਮਾਂ ਵੱਲੋਂ ਵੱਖ ਵੱਖ ਜਿਲਿਆਂ ਵਿਚ  ਚੈਕਿੰਗ ਦਾ ਕੰਮ ਜਾਰੀ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸੁਮਿਤ ਜਾਰੰਗਲ ਦੇ ਨਿਰਦੇਸ਼ ਤਹਿਤ ਜਿਲੇ ਅੰਦਰ ਪਟਰੋਲ ਪੰਪਾਂ ਦੀ ਚੈਕਿੰਗ ਦਾ ਕੰਮ ਜਾਰੀ ਹੈ। ਇੰਡੀਅਨ ਆਇਲ ਦੇ ਸੇਲ ਅਧਿਕਾਰੀ ਮਦਨ ਕਟਾਰੀਆਂ, ਡੀ ਐਫ ਸੀ ਸ੍ਰੀ ਮੁਕਤਸਰ ਸਾਹਿਬ ਅਮਨਪ੍ਰੀਤ ਸਿੰਘ ਦੇ ਨੁਮਾਇੰਦੇਹਿੰਸਪੈਕਟਰ ਸੁਰਿੰਦਰ ਮੱਕੜ ਏ ਐਸ ਆਈ ਜਸਵੀਰ ਸਿੰਘ ਅਤੇ ਨਾਪ ਤੋਲ ਵਿਭਾਗ ਦੇ ਇੰਸਪੈਕਟਰ ਰਮੇਸ਼ ਕੁਮਾਰ ਭੱਟੀ ਸਮੇਤ ਮੈਂਬਰਾਂ ਵਾਲੀ ਐਸ ਟੀ ਐਫ ਟੀਮ ਨੇ ਜਿਲੇ ਅੰਦਰ ਦੋ ਦਿਨਾਂ ਵਿਚ 9 ਪੰਪਾਂ ਤੇ ਚੈਕਿੰਗ ਕੀਤੀ ਅਤੇ ਪੰਜ ਪੰਪਾਂ ਤੇ ਖਾਮੀਆਂ ਪਾਈਆਂ ਜਾਣ ਤੇ ਚਲਾਨ ਕੱਟੇ ਗਏ । ਅਧਿਕਾਰੀਆਂ ਨੇ ਦੱਸਿਆ ਕਿ ਜਿਲੇ ਅੰਦਰ ਜਿਹਨਾਂ 7 ਪੰਪਾਂ ਤੇ ਚੈਕਿੰਗ ਕੀਤੀ ਉਹਨਾਂ ਵਿਚੋਂ ਚਾਰ ਪੰਪਾਂ ਤੇ ਚਾਰ ਚਲਾਨ ਕੱਟੇ ਗਏ। ਇਹਨਾਂ ਖਾਮੀਆਂ ਵਾਲੇ ਪੰਪਾਂ ਵਿਚੋਂ ਜਿੰਦਲ ਫਿ¦ਿਗ ਸਟੇਸ਼ਨ ਮਾਨ ਸਿੰਘ ਵਾਲਾ ਨੇੜੇ ਸਾਦਿਕ ਤੇ ਘੱਟ ਮਾਪ ਤੋਂ ਇਲਾਵਾ ਖਾਮੀਆਂ ਰਹਿਣ ਤੇ ਦੋ ਚਲਾਨ ਕੱਟੇ ਗਏ ਜਦ ਕਿ ਕਿਸਾਨ ਹਰਿਆਲੀ ਮੁਕਤਸਰ, ਰੁਪਾਨਾ ਫਿ¦ਿਗ ਰੁਪਾਨਾ ਅਤੇ ਮਲੋਟ ਦੇ ਦਾਨੇਵਾਲਾ ਚੌਂਕ ਵਿਚ ਹੰਸਰਾਜ ਡੂਮੜਾ ਦੇ ਪੰਪ ਤੇ ਵੀ ਖਾਮੀਆਂ ਪਾਈਆਂ ਜਾਣ ਤੇ ਚਲਾਨ ਕੱਟੇ ਗਏ ਅਤੇ ਇਹਨਾਂ ਪੰਪਾਂ ਨੂੰ ਮੌਕੇ ਤੇ ਜੁਰਮਾਨਾ ਕੀਤਾ ਗਿਆ।

WRITTEN BY