ਜੋਗਾ, 6 ਮਈ (ਬਲਜੀਤ ਸ਼ਰਮਾ)- ਥਾਣਾ ਜੋਗਾ ਦੀ ਪੁਲਿਸ ਨੇ ਸੀ.ਆਈ.ਏ. ਸਟਾਫ਼ ਮਾਨਸਾ ਦੇ ਸਹਿਯੋਗ ਨਾਲ ਇੱਕ ਨੌਜਵਾਨ ਕੁਲਦੀਪ ਸਿੰਘ ਕਿੰਦਾ ਪੁੱਤਰ ਬਚਿੱਤਰ ਸਿੰਘ ਵਾਸੀ ਮੰਢਾਲੀ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਅਜੈ ਕੁਮਾਰ ਨੇ ਦੱਸਿਆ ਕਿ ਉਕਤ ਕੁਲਦੀਪ ਸਿੰਘ ਬਾਬਾ ਜੋਗਪੀਰ ਰੱਲਾ ਦੇ ਸਥਾਨ ਕੋਲ ਪੈਦਲ ਤੁਰਿਆ ਜਾ ਰਿਹਾ ਹੈ, ਜਿਸਦੀ ਸੂਚਨਾਂ ਸੀ.ਆਈ.ਏ ਸਟਾਫ਼ ਮਾਨਸਾ ਨੂੰ ਲੱਗੀ, ਜਿਸਦਾ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੱਛਾ ਕੀਤਾ ਤਾਂ ਉਕਤ ਕੁਲਦੀਪ ਸਿੰਘ ਨੇ ਭੱਜਣ ਦੀ ਕੋਸ਼ਿਸ ਕੀਤੀ, ਪਰ ਜਿਸਨੂੰ ਪੁਿਲਸ ਕਾਬੂ ਕਰਨ ਵਿੱਚ ਸਫ਼ਲ ਰਹੀ, ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸ ਪਾਸੋਂ ਇੱਕ ਦੇਸੀ ਪਿਸਤੌਲ 315 ਬੋਰ ਤੇ 2 ਜਿੰਦਾ ਕਾਰਤੂਸ਼ ਬਰਾਮਦ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਉਕਤ ਕੁਲਦੀਪ ਸਿੰਘ ਦੇ ਖਿਲਾਫ਼ ਨਜ਼ਾਇਜ ਅਸਲਾ ਰੱਖਣ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਜ਼ਾਇਜ ਅਸਲਾ ਸਮੇਤ ਇੱਕ ਕਾਬੂ



