ਚੰਡੀਗੜ੍ਹ, 6 ਮਈ (ਪੰਜਾਬ ਟਾਇਮਜ਼ ਬਿਊਰੋ)- ਭਗਵੰਤ ਮਾਨ ਨੂੰ ਸ਼ਰਾਬ ਪੀਣ ਦੀ ਆਦਤ ਹੈ। ਉਸ ਨੂੰ ਮੁੱਖ ਮੰਤਰੀ ਬਣਨ ਦਾ ਲਾਲਚ ਸੀ ਤੇ ਇਸ ਲਈ ਉਸ ਨੇ ਫੂਲਕਾ ਤੇ ਹੋਰ ਲੀਡਰਾਂ ਖ਼ਿਲਾਫ਼ ਚੋਣਾਂ ‘ਚ ਲਗਾਤਾਰ ਸਾਜ਼ਿਸ਼ ਜਾਰੀ ਰੱਖੀਆਂ। ਇਸ ਲਈ ਭਗਵੰਤ ਮਾਨ ਨੂੰ ਪਾਰਟੀ ਦਾ ਅਗਲਾ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ। ਇਹ ਗੱਲ ਕਿਸੇ ਹੋਰ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਵਿਦੇਸ਼ਾਂ ‘ਚ ਬੈਠੇ ਕਨਵੀਨਰ ਤੇ ਸਮਰਥਕ ਕਹਿ ਰਹੇ। ਇਨ੍ਹਾਂ ਵੱਲੋਂ ਬਾਕਾਇਦਾ ਤੌਰ ‘ਤੇ ਭਗਵੰਤ ਮਾਨ ਖ਼ਿਲਾਫ਼ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਚਿੱਠੀ ਲਿਖੀ ਹੈ।ਚਿੱਠੀ ਲਿਖਣ ਵਾਲਿਆਂ ‘ਚ ਕਨਵੀਨਰ ਯੂ ਐਸ ਏ ਸਤਬੀਰ ਸਿੰਘ ਬਰਾੜ, ਟਰਾਂਟੋ ਕਨਵੀਨਰ ਸੁਰਿੰਦਰ ਮਾਵੀ,ਅਸਟ੍ਰੇਲੀਆ ਦੇ ਕਨਵੀਨਰ ਜਗਦੀਪ ਸਿੰਘ ਤੇ ਨਿਊਜ਼ੀਲੈਂਡ ਦੇ ਕਨਵੀਨਰ ਖ਼ੁਸ਼ਮੀਤ ਸਿੰਘ ਸਿੱਧੂ ਸਮੇਤ ਕਈ ਕਨਵੀਨਰ ਸ਼ਾਮਿਲ ਹਨ।
ਭਗਵੰਤ ਮਾਨ ਦੀ ਪ੍ਰਧਾਨਗੀ ’ਚ ਅੜਿੱਕਾ ‘ਚਿੱਠੀ ਬੰਬ’



