June 19, 2026 3:23 pm

ਪਨਗ੍ਰੇਨ ਖਰੀਦ ਏਜੰਸੀ ਦੀ ਲਾਪ੍ਰਵਾਹੀ, ਉੱਲੀ ਲੱਗਣ ਕਾਰਨ ਕਈ ਟਨ ਅਨਾਜ ਖਰਾਬ

ਜੈਤੋ, 3 ਅਗਸਤ (ਭੁਪਿੰਦਰ ਸਿੰਘ)-ਪੰਜਾਬ ਦੀਆਂ ਸਰਕਾਰੀ ਖ੍ਰੀਦ ਏਜੰਸੀਆਂ ਹਰ ਸਾਲ ਅਨਾਜ ਦੀ ਸਾਂਭ ਸੰਭਾਲ ਲਈ ਲੱਖਾਂ ਰੂਪਏ ਖਰਚ ਕਰਦੀਆਂ ਹਨ, ਜਿਸ ਵਿੱਚ ਅਨਾਜ ਨੂੰ ਕੀੜਿਆਂ ਮਕੌੜਿਆਂ ਤੋ ਬਚਾਉਣ ਲਈ ਕੀਟ ਨਾਸ਼ਕ ਦਵਾਈਆਂ ਅਤੇ ਮੀਹ ਤੋ ਬਚਾਅ ਲਈ ਤਰਪਾਲਾਂ ਆਦਿ  ਦਾ ਵਿਸ਼ੇਸ ਪ੍ਰਬੰਧ ਕੀਤਾ ਜਾਦਾ ਹੈ। ਏਜੰਸੀਆਂ ਦੁਆਰਾ ਖ੍ਰੀਦੇ ਜਾਦੇ ਲੱਖਾਂ ਟਨ ਅਨਾਜ ਇਹਨਾਂ ਏਜੰਸੀਆਂ ਦੀ ਲਾਪ੍ਰਵਾਹੀ ਕਾਰਣ ਖਰਾਬ ਹੋ ਰਿਹਾ ਹੈ।
food
ਜੈਤੋ ਪਨਗ੍ਰੇਨ ਏਜੰਸੀ ਦੀ  ਅਨਾਜ ਪ੍ਰਤੀ ਲਾਪ੍ਰਵਾਹੀ ਦਾ ਮਾਮਲਾ ਉਸ ਸਮੇ ਸਾਹਮਣੇ ਆਇਆ ਜਦੋ ਪਨਗ੍ਰੇਨ ਏਜੰਸੀ ਦੀ ਰੇਲਵੇ ਸਪੈਸ਼ਲ ਲੱਗੀ,  ਗੋਦਾਮਾਂ ਵਿੱਚੋ ਭਰ ਕੇ ਲਿਆਂਦੇ ਜਾ ਰਹੇ ਅਨਾਜ ਦੇ  ਟਰੱਕ  ਜੋ ਕਿ ਮਾਲ ਗੱਡੀ ਵਿੱਚ ਲੱਦਿਆ ਜਾ ਰਿਹਾ ਸੀ ਇਸ ਅਨਾਜ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਇਹ ਅਨਾਜ ਕਿਸੇ ਵੀ ਵਿਅਕਤੀ ਦੇ ਖਾਣਯੋਗ ਨਹੀ ਸੀ। ਇਥੋ ਤੱਕ ਕਿ ਇਹ ਅਨਾਜ ਜਾਨਵਰ ਵੀ ਨਹੀ ਖਾ ਸਕਦੇ ਏਜੰਸੀ ਦੁਆਰਾ 2012- 2013 ਵਿੱਚ ਖੀ੍ਰਦ ਕੀਤੇ ਗਏ ਅਨਾਜ ਦੀਆਂ ਬੋਰੀਆਂ ਦੀ ਹਾਲਤ ਉੱਲੀ ਲੱਗਣ ਕਾਰਣ ਬਹੁਤ ਖਰਾਬ ਹੋ ਚੁੱਕੀ ਸੀ। ਜਿੰਨਾਂ੍ਰ ਬੋਰੀਆਂ ਅੰਦਰ ਇਹ ਅਨਾਜ ਬੰਦ ਕਰ ਕੇ ਰੱਖਿਆ ਗਿਆ ਸੀ, ਉਹ ਜਗ੍ਹਾ-ਜਗ੍ਹਾ ਤੋ ਪਾਟੀਆਂ ਪਈਆਂ ਸਨ। ਜਿਸ ਕਰਕੇ ਅਨਾਜ ਥੱਲੇ ਧਰਤੀ ਤੇ ਖਿੱਲਰ ਰਿਹਾ ਸੀ  ਸ਼ਪੈਸਲ ਲੱਗਣ ਸਮੇ ਅਨਾਜ  ਚੁੱਕਣ ਕਰਨ ਵਾਲੀ ਐਫ. ਸੀ. ਆਈ.  ਦੇ ਅਧਿਕਾਰੀਆਂ ਵੱਲੋ ਉੱਲੀ ਲੱਗੀ ਹੋਣ ਕਾਰਣ ਅਨਾਜ ਚੁੱਕਣ ਤੋ ਸਾਫ ਇਨਕਾਰ ਕਰ ਦਿੱਤਾ ਗਿਆ। ਐਫ਼.ਸੀ.ਆਈ ਦੇ ਅਧਿਕਾਰੀਆਂ ਨੇ ਸਟੋਰਾਂ ਵਿੱਚ ਲੱਗੇ ਅਨਾਜ ਦੇ ਢੇਰਾਂ ਉੱਤੋਂ ਖਾਣਯੋਗ ਅਨਾਜ ਚੁੱਕ ਲਿਆ ਗਿਆ,ਅਤੇ ਉੱਲੀ ਲੱਗੇ ਹੋਏ ਅਨਾਜ ਉੱਥੇ ਹੀ ਸਟੋਰ ਵਿੱਚ ਰੁਲਦਾ ਰਿਹਾ। ਜਿਸ ਦੀ ਕਿਸੇ ਵੀ ਅਧਿਕਾਰੀ ਵੱਲੋ ਸਾਰ ਨਹੀ ਲਈ ਗਈ। ਪਨਗ੍ਰੇਨ ਦੇ ਉਕਤ ਗੋਦਾਮਾਂ ਨੂੰ ਦੇਖ ਕੇ ਪਤਾ ਚਲਦਾ ਹੈ, ਕਿ ਦੇਸ ਵਿੱਚ ਅਨਾਜ ਦੀ ਕਿੰਨੀ ਕੁ ਕਦਰ ਕੀਤੀ ਜਾ ਰਹੀ ਹੈ । ਇਸ ਮਾਮਲੇ ਵਿੱਚ ਸਪੰਰਕ ਕਰਨ ਤੇ ਜਦੋ ਸਬੰਧਤ ਅਧਿਕਾਰੀ ਏ . ਐਫ .ਐਸ. ਓ ਜੈਤੋ ਦਿਨੇਸ਼ ਅਗਰਵਾਲ ਨਾਲ ਗੱਲ ਕੀਤੀ ਗÂਂੀ, ਤਾਂ Àਹਨਾਂ ਕਿਹਾ ਕਿ ਮੈ ਇੱਕ ਹਫਤਾ ਪਹਿਲਾਂ ਹੀ ਆਹੁੱਦਾ ਸੰਭਾਲਿਆ ਹੈ ,ਅਤੇ ਅੱਜ ਫਰੀਦਕੋਟ ਮੀਟਿੰਗ ਵਿੱਚ ਹਾਂ  ਇਸ ਸਬੰਧੀ ਮੈਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਜਿਆਦਾ ਬਾਰਸ਼ਾ ਪੈਣ ਕਾਰਨ ਅਤੇ ਤਰਪਾਲਾਂ ਪਾਟੀਆਂ ਹੋਣ ਕਰਕੇ ਅਨਾਜ ਨੂੰ ਉੱਲੀ ਲੱਗ ਗਈ ਹੈ। ਕੱਲ ਜੈਤੋ ਦਫ਼ਤਰ ਪਹੁੰਚਣ ਤੇ ਇਸ ਦੀ ਪੜਤਾਲ ਕੀਤੀ ਜਾਵੇਗੀ।

Send this to a friend