Skip to content
Independent perspectives. Global stories.
BREAKING

ਜਿੱਥੇ ਕੱਲ੍ਹ ਅੱਗ ਦੀਆਂ ਲਾਟਾਂ ਬਲਦੀਆਂ ਸਨ, ਅੱਜ ਦਰਿਆ ਵੱਗ ਰਿਹਾ ਹੈ

Share this story

image ਸਮਰਾਲਾ, 5 ਮਈ (ਕਮਲਜੀਤ)-ਖਮਾਣੋ-ਖੰਨਾ (ਸੂਆ) ਰਜਵਾਹੇ ਵਿੱਚ ਨਹਿਰੀ ਤੇ ਸਿੰਚਾਈ ਵਿਭਾਗ ਦੀ ਕਥਿਤ ਅਣਗਿਹਲੀ ਕਾਰਨ ਕਰੀਬ 15 ਫੁੱਟ ਪਏ ਪਾੜ ਕਰਕੇ ਸੈਂਕੜੇ ਕਿਊਕਿਸ ਪਾਣੀ ਬਰਬਾਦ ਹੋ ਗਿਆ, ਜਿਹੜਾ ਕਿ ਰਜਵਾਹੇ ਦੇ ਨਾਲ ਲੱਗਦੇ ਕਰੀਬ ਸੈਂਕੜੇ ਏਕੜ ਖੇਤਾਂ ਵਿੱਚ ਭਰ ਗਿਆ। ਭਾਵੇਂ ਇਸ ਦੀ ਕਥਿਤ ਜ਼ਿੰਮੇਵਾਰ ਤੋਂ ਵਿਭਾਗ ਦੇ ਅਧਿਕਾਰੀ ਮੁਨਕਰ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 04 ਤੇ 05 ਮਈ ਦੀ ਦਰਮਿਆਨੀ ਸ਼ਾਮ ਨੂੰ ਕਰੀਬ 7 ਵਜੇ ਇਸ ਰਜਵਾਹੇ ਵਿੱਚ ਪਾਣੀ ਛਡਿਆ ਗਿਆ। ਜਿਸ ਬਾਰੇ ਕਿਸਾਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਦਾ ਪਤਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਅੱਜ ਤੜਕੇ ਉਦੋਂ ਲੱਗਿਆ ਜਦੋਂ ਖੰਨਾ-ਸਮਰਾਲਾ ਰੋਡ ’ਤੇ ਸਥਿਤ ਏ. ਐਸ. ਕਾਲਜ ਖੰਨਾ ਦੇ ਪਿਛਲੇ ਪਾਸੇ ਅਤੇ ਰਜਵਾਹੇ ਤੋਂ ਲੈ ਕੇ ਸਮਰਾਲਾ ਰੋਡ ਵਾਲੇ ਮੁੱਖ ਮਾਰਗ ਤੱਕ ਸੈਂਕੜੇ ਏਕੜ ਖੇਤਾਂ ਵਿੱਚ ਪਾਣੀ ਹੀ ਪਾਣੀ ਫਿਰ ਰਿਹਾ ਸੀ। ਜਿਕਰਯੋਗ ਹੈ ਕਿ ਜਿਹਨਾਂ ਖੇਤਾਂ ਦੇ ਨੇੜੇ ਇਹ ਪਾੜ ਪਿਆ ਹੈ ਉਸ ਦੇ ਆਸ ਪਾਸ ਦੇ ਖੇਤਾਂ ਵਿੱਚ 04 ਮਈ ਦੀ ਦੁਪਹਿਰ ਹੀ ਕਣਕ ਦੀ ਨਾੜ ਨੂੰ ਅੱਗ ਲੱਗੀ ਹੋਈ ਸੀ ਅਤੇ ਕਰੀਬ ਤਿੰਨ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਖੰਨਾ, ਸਮਰਾਲਾ ਦੀਆਂ ਫਾਇਰ ਬ੍ਰਿਗੇਡ ਦੀ ਗੱਡੀਆਂ ਅੱਗ ’ਤੇ ਕਾਬੂ ਪਇਆ ਸੀ। ਲੋਕਾਂ ਦਾ ਕਹਿਣਾ ਕਿ ਜਿੱਥੇ ਕੱਲ੍ਹ ਅੱਗ ਦੀਆਂ ਲਾਟਾਂ ਬਲਦੀਆਂ ਸਨ ਅੱਜ ਉਥੇ ਦਰਿਆ ਵੱਗ ਰਿਹਾ ਹੈ।
ਸਵੇਰੇ 09 ਵਜੇ ਦੇ ਕਰੀਬ ਵਿਭਾਗ ਦੇ ਐਸ. ਸੀ. ਓ. ਖਮਾਣੋ ਸੁੱਚਾ ਸਿੰਘ ਨਾਲ ਜਦੋਂ ਮੋਬਾਇਲ ’ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਅਜਿਹਾ ਹੋਣ ਬਾਰੇ ਅਗਿਆਨਤਾ ਪ੍ਰਗਟਾਈ। ਜਦੋਂ ਮੌਕੇ ’ਤੇ ਖੜੇ ਪੱਤਰਕਾਰਾਂ ਦੀ ਟੀਮ ਨੇ ਸਬੰਧਿਤ ਜੇ. ਈ. ਇੰਜ. ਮਨੀਸ਼ ਧੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕਰਮਚਾਰੀ ਇਸ ਨੂੰ ਠੀਕ ਕਰਨ ਲੱਗੇ ਹੋਏ ਹਨ ਪਰ ਮੌਕੇ ’ਤੇ ਸਿਰਫ ਇੱਕ ਬੇਲਦਾਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ, ਉਹ ਆਪ ਖੁਦ ਵੀ 10 ਵਜੇ ਦੇ ਕਰੀਬ ਪੁੱਜੇ ਇੰਜ. ਧੀਰ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਵਰਕ ਮਿਸਤਰੀ ਅਤੇ ਹੋਰ ਸਟਾਫ ਨੂੰ ਇਸ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਾਰੇ ਮਾਮਲੇ ਸਬੰਧੀ ਜਦੋਂ ਐਸ. ਡੀ. ਐਮ. ਡਾ. ਨਿਧੀ ਕਲਹੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।

WRITTEN BY