ਬੁਢਲਾਡਾ, 5 ਮਈ (ਅਮਿਤ ਅਮਨ)- ਸਥਾਨਕ ਸਦਰ ਪੁਲਿਸ ਵੱਲੋਂ ਦੋਰਾਨੇ ਗਸ਼ਤ ਇੱਕ ਵਿਅਕਤੀ ਤੋਂ 9 ਕਿਲੋ ਚੂਰਾ ਪੋਸਤ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ ਐੱਚ ਓ ਜਰਨੈਲ ਸਿੰਘ ਸਰ੍ਹਾਂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਇੱਕ ਵਿਅਕਤੀ ਬੱਗਾ ਸਿੰਘ ਧੱਤੂ ਤੇ ਸ਼ੱਕ ਪੈਣ ਤੇ ਉਸਦੀ ਤਲਾਸ਼ੀ ਦੌਰਾਨ ਉਸ ਕੋਲੋਂ 9 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰ ਲਿਆ। ਇਸੇ ਤਰ੍ਹਾਂ ਸਥਾਨਕ ਸਿਟੀ ਪੁਲਿਸ ਵੱਲੋਂ ਦੋਰਾਨੇ ਗਸ਼ਤ ਪੁਰਾਣੀ ਗੈਸ ਏਜੰਸੀ ਦੇ ਨਜ਼ਦੀਕ ਸ਼ੰਟੀ ਕੁਮਾਰ ਨਾਮ ਦੇ ਵਿਅਕਤੀ ਤੋਂ 2 ਗ੍ਰਾਮ ਸਮੈਕ ਅਤੇ 100 ਗੋਲੀਆ ਨਸ਼ੀਲਿਆ ਸਮੇਤ ਗ੍ਰਿਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੱਡੀ ਤਦਾਦ ’ਚ ਭੂੱਕੀ ਸਮੈਕ ਬਰਾਮਦ, 2 ਕਾਬੂ



