ਸਮਾਜਿਕ ਤਬਦੀਲੀ ਦੀ ਇਹ ਇਤਿਹਾਸਕ ਸ਼ੁਰੂਆਤ ਹੈ ਝ ਰਾਸ਼ਟਰੀ ਪ੍ਰਾਰਥਨਾ ਦਿਵਸ ਦਾ ਕੀਤਾ ਐਲਾਨ
ਵਾਸ਼ਿੰਗਟਨ ਡੀ. ਸੀ., 5 ਮਈ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਧਰਮ ਦੀ ਅਜ਼ਾਦ ਖਿਆਲੀ ਤੇ ਸੁਤੰਤਰ ਭਾਸ਼ਣ ਸਬੰਧੀ ਅਗਜ਼ੈਕਟਿਵ ਹੁਕਮ ਤੇ ਦਸਤਖਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਧਾਰਮਿਕ ਅਜ਼ਾਦੀ ਅਤੇ ਸੁਤੰਤਰ ਬੋਲਣ ਦੇ ਨਾਲ ਨਾਲ ਵਧੀਆ ਰਾਜਨੀਤਿਕ ਬੋਲਬਾਣੀ ਧਾਰਮਿਕ ਸਥਾਨਾਂ ਤੇ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿੱਥੇ ਕਿ ਪਹਿਲਾਂ ਆਈ. ਆਰ. ਐੱਸ. ਧਾਰਮਿਕ ਸਥਾਨਾਂ ਦਾ ਨਾਨ-ਪ੍ਰਾਫਿਟ ਦਰਜਾ ਰੱਦ ਕਰ ਦੇਂਦੀ ਸੀ। ਇਸ ਅਖਤਿਆਰ ਬਾਰੇ ਉਨ੍ਹਾਂ ਨੂੰ ਨਰਮ ਰਹਿਣ ਦੀ ਹਦਾਇਤ ਕੀਤੀ ਹੈ।
ਭਾਵੇਂ ਉਪਰੋਕਤ ਤਬਦੀਲੀ ਸਮੇਂ ਉੱਪ ਰਾਸ਼ਟਰਪਤੀ ਪੈਨਸ ਨੇ ਥੋੜੇ ਜਿਹੇ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ, ਪਰ ਡੋਨਲਡ ਟਰੰਪ ਵਲੋਂ ਇਬਰਾਹੀਮ ਲਿੰਕਨ ਮਰਹੂਮ ਰਾਸ਼ਟਰਪਤੀ ਦਾ ਜ਼ਿਕਰ ਕਰਦੇ ਕਿਹਾ ਕਿ ਉਨ੍ਹਾਂ ਵਲੋਂ ਬਣਾਏ ਕਨੂੰਨ ਵਿੱਚ ਹੋਰ ਤਬਦੀਲੀ ਕਰਕੇ ਇਸ ਨੂੰ ਸਰਲ ਕੀਤਾ ਗਿਆ ਹੈ। ਉਨ੍ਹਾਂ ਮਰਹੂਮ ਰਾਸ਼ਟਰਪਤੀ ਜੈਫਰਮਨ ਦਾ ਵੀ ਜ਼ਿਕਰ ਕੀਤਾ ਕਿ ਉਹ ਕਹਿੰਦੇ ਸਨ ਕਿ ਡਰ ਨਾਲ ਨਾ ਬੋਲੋ ਆਪਣਾ ਪ੍ਰਗਟਾਵਾ ਖੁਲ੍ਹਕੇ ਕਰੋ। ਪਰ ਹਰ ਵਿਅਕਤੀ ਧਾਰਮਿਕ ਥਾਂ ਤੇ ਦਿਲ ਤੋਂ ਬੋਲਦਾ ਹੈ ਜੋ ਸੱਚ ਦਾ ਪਹਿਰੇਦਾਰ ਹੁੰਦਾ ਹੈ। ਜੋ ਬੋਲਿਆ ਜਾਂਦਾ ਹੈ ਉਹ ਸਮਾਜਿਕ ਜ਼ਿੰਦਗੀ ਨੂੰ ਤਬਦੀਲੀ ਕਰਨ ਦਾ ਸੋਮਾ ਅਤੇ ਰਾਹ ਹੁੰਦਾ ਹੈ। ਜੋ ਸਮਾਜਿਕਤਾ ਨੂੰ ਬੜਾਵਾ ਦਿੰਦਾ ਹੈ। ਕਿਸੇ ਵੀ ਰਾਜਨੀਤਿਕ ਨੂੰ ਧਾਰਮਿਕ ਸਥਾਨ ਤੋਂ ਕੁਝ ਕਹਿਣ ਤੋਂ ਰੋਕਿਆ ਨਹੀਂ ਜਾਵੇਗਾ। ਪਰ ਉਸ ਦੇ ਕਹੇ ਸ਼ਬਦ ਦਾ ਸਮਾਜ ਲਈ ਸਰੋਤ ਅਤੇ ਵਧੀਆ ਹੋਣੇ ਚਾਹੀਦੇ ਹਨ।
ਡੋਨਲਡ ਟਰੰਪ ਨੇ ਕਿਹਾ ਕਿ ਪੰਜਾਹ ਧਾਰਮਿਕ ਸਥਾਨ ਨੂੰ ਉਲੰਘਣਾ ਦੇ ਦੋਸ਼ ਵਿੱਚ ਕੋਰਟ ਵਿੱਚ ਘੜੀਸਿਆ ਗਿਆ ਹੈ ਜਦਕਿ ਹੁਣ ਅਜਿਹਾ ਨਹੀਂ ਹੋਵੇਗਾ। ਪਰ ਹਰੇਕ ਨੂੰ ਕਾਨੂੰਨ ਵਿੱਚ ਰਹਿ ਕੇ ਹੀ ਸਭ ਕੁਝ ਕਰਨਾ ਪਏਗਾ ਜੋ ਸਮੂਹ ਦੇ ਅਨੁਸਾਰ ਹੋਵੇਗਾ। ਅਮਰੀਕਾ ਸਿਰਫ ਵਿਸ਼ਵਾਸ ਦਾ ਮੁਥਾਜ ਨਹੀਂ ਹੈ ਸਗੋਂ ਸਹਿਣਸ਼ੀਲਤਾ ਦਾ ਅਲੰਬਰਦਾਰ ਵੀ ਹੈ। ਅਸੀਂ ਪ੍ਰਮਾਤਮਾ ਅੱਗੇ ਪ੍ਰਾਥਨਾ ਕਰਦੇ ਹਾਂ ਕਿਉਂਕਿ ਉਸਨੇ ਸਾਨੂੰ ਬਣਾਇਆ ਹੈ। ਸੁਤੰਤਰਤਾ ਪ੍ਰਮਾਤਮਾ ਵਲੋਂ ਦਿੱਤਾ ਤੋਹਫਾ ਹੈ ਨਾ ਕਿ ਗੌਰਮਿੰਟ ਵਲੋਂ ਦਿੱਤੀ ਸ਼ਕਤੀ। ਧਾਰਮਿਕ ਚੌਧਰੀ ਸਾਫ ਸੁਥਰਾ ਮਾਹੌਲ ਦੀ ਸਿਰਜਣਾ ਕਰਨ ਅਤੇ ਵੱਧ ਤੋਂ ਵੱਧ ਵਿਸ਼ਵਾਸੀ ਪੈਦਾ ਕਰਨ। ਆਈ. ਆਰ. ਐੱਸ ਕਿਸੇ ਵੀ ਧਾਰਮਿਕ ਸਥਾਨ ਨਾਲ ਧੱਕਾ ਨਾ ਕਰਨ। ਧਾਰਮਿਕ ਲੀਡਰ ਸਮਾਜਿਕ ਜ਼ਿੰਦਗੀ ਨੂੰ ਮਜ਼ਬੂਤ ਕਰਨ ਅਤੇ ਵਧੀਆ ਮਾਹੌਲ ਦੀ ਸਿਰਜਣਾ ਕਰਨ।
ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਰਾਸ਼ਟਰੀ ਡਾਇਵਰਸਿਟੀ ਗਰੁੱਪ ਲੀਡਰਾਂ ਨੇ ਕਿਹਾ ਕਿ ਡੋਨਲਡ ਟਰੰਪ ਰਾਸ਼ਟਰਪਤੀ ਨੇ ਧਾਰਮਿਕ ਅਜ਼ਾਦੀ ਅਤੇ ਸੁਤੰਤਰ ਭਾਸ਼ਣ ਸਬੰਧੀ ਅਗਜ਼ੈਕਟਿਵ ਹੁਕਮ ਜਾਰੀ ਕਰਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ ਜੋ ਰਾਸ਼ਟਰੀ ਪ੍ਰਾਥਨਾ ਦਿਵਸ ਵਜੋਂ ਇਹ ਦਿਨ ਸਦਾ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੇ ਦਸਤਖਤਾਂ ਸਮੇਂ ਉਨ੍ਹਾਂ ਦੀ ਹਾਜ਼ਰੀ ਨਾਲ ਸਿੱਖਾਂ ਅਤੇ ਮੁਸਲਿਮ ਕਮਿਊਨਿਟੀ ਦਾ ਸਿਰ ਉੱਚਾ ਹੋਇਆ ਹੈ। ਉੱਥੇ ਦੂਸਰੇ ਧਰਮਾਂ ਨੂੰ ਵੀ ਰਾਹਤ ਮਿਲੀ ਹੈ ਜਿਨ੍ਹਾਂ ਵਿੱਚ ਵੰਡੀਆਂ ਪਈਆਂ ਸਨ। ਅਮਰੀਕਨਾਂ ਵਿੱਚ ਇਸ ਫੈਸਲੇ ਨਾਲ ਖੁਸ਼ੀ ਦੀ ਲਹਿਰ ਹੈ।
ਟਰੰਪ ਵੱਲੋਂ ਧਰਮ ਦੀ ਅਜ਼ਾਦ ਖਿਆਲੀ ਤੇ ਸੁਤੰਤਰ ਭਾਸ਼ਣ ਸਬੰਧੀ ਅਗਜ਼ੈਕਟਿਵ ਹੁਕਮ ਨੂੰ ਪ੍ਰਵਾਨ



